ਚੀਨ ਬਣ ਰਿਹਾ ਹੈ ਵਿਸ਼ਵ ਸ਼ਕਤੀ – ਤਿਆਰ ਰਹੇ ਅਮਰੀਕਾ

by mediateam

ਕਾਲਮ ਵਿਸ਼ੇਸ਼ , ਮੀਡਿਆ ਡੈਸਕ ( NRI MEDIA )

ਅਮਰੀਕਾ ਅਤੇ ਚੀਨ ਵਿਸ਼ਵ ਦੇ ਦੋ ਅਜਿਹੇ ਮੁਲਕ ਜਿਨ੍ਹਾਂ ਕੋਲ ਐਨੀ ਸ਼ਕਤੀ ਹੈ ਕਿ ਕਿਸੇ ਵੀ ਮੁਲਕ ਨੂੰ ਧਮਕਾ ਸਕਦੇ ਹਨ, ਅਮਰੀਕਾ ਇਸ ਸਮੇਂ ਵਿਸ਼ਵ ਦਾ ਸਭ ਤੋਂ ਤਾਕਤਵਾਰ ਮੁਲਕ ਮੰਨਿਆ ਜਾਂਦਾ ਹੈ ਪਰ ਕੀ ਕੋਈ ਅਮਰੀਕਾ ਨੂੰ ਧਮਕਾ ਸਕਦਾ ਹੈ , ਇਸ ਦਾ ਜਵਾਬ ਮਿਲਿਆ ਹੈ ਚੀਨ ਦੀ ਵਧੀ ਹੋਈ ਆਰਥਿਕ ਤਾਕਤ ਅਤੇ ਓਬਾਮਾ ਦੇ ਜਾਣ ਤੋਂ ਬਾਅਦ , ਓਬਾਮਾ ਦੇ ਜਾਣ ਤੋਂ ਬਾਅਦ ਅਮਰੀਕਾ ਵਿੱਚ ਹਿਲੇਰੀ ਕਲਿੰਟਨ ਨੂੰ ਹਰਾ ਕੇ ਟਰੰਪ ਨੂੰ ਚੁਣਿਆ ਗਿਆ,  ਟਰੰਪ ਨੇ ਚੀਨ ਨਾਲ ਸਿੱਧਾ ਮੱਥਾ ਲਾਇਆ ਚੀਨ ਸ਼ਾਇਦ ਬਹੁਤ ਸਾਲਾਂ ਤੋਂ ਇਸੇ ਪਲ ਦਾ ਇੰਤਜ਼ਾਰ ਕਰ ਰਿਹਾ ਸੀ , ਚੀਨ ਚਾਹੁੰਦਾ ਸੀ ਕਿ ਕੋਈ ਅਮਰੀਕੀ ਰਾਸ਼ਟਰਪਤੀ ਸਿੱਧੇ ਉਨ੍ਹਾਂ ਦੇ ਲੋਕਾਂ ਨੂੰ ਵੰਗਾਰੇ ਅਤੇ ਉਹ ਆਪਣੇ ਖਿੱਤੇ ਦੇ ਲੋਕਾਂ ਨੂੰ ਅਮਰੀਕਾ ਦੇ ਵਿਰੁੱਧ ਖੜ੍ਹੇ ਕਰ ਸਕਣ ਇਸ ਪਿੱਛੇ ਚੀਨ ਦਾ ਸਿੱਧਾ ਸਿੱਧਾ ਯਤਨ ਅਮਰੀਕਾ ਤੋਂ ਵਿਸ਼ਵ ਦੀ ਬਾਦਸ਼ਾਹਤ ਖੋਹਣਾ ਸੀ ਜੋ ਅਮਰੀਕਾ ਦੇ ਹੱਥੋਂ ਹੁਣ ਖੁਸਦੀ ਦਿੱਸ ਰਹੀ ਹੈ ।


ਟਰੰਪ ਦੇ ਆਉਣ ਤੋਂ ਬਾਅਦ ਅਮਰੀਕਾ ਦੀ ਸੋਚ ਵਪਾਰੀ ਵਾਲੀ ਹੋ ਗਈ ( ਅਕਲ ਤੋਂ ਇੱਥੇ ਪਾਠਕ ਸਾਫ ਸਮਝਣ ਕਿ ਸਰਕਾਰ ਦੇ ਕੰਮ ਕਾਜ ਕਰਨ ਦਾ ਤਰੀਕਾ ) ਇਸ ਤੋਂ ਬਾਅਦ ਅਮਰੀਕਾ ਵਿੱਚ ਲਗਾਤਾਰ ਅਲੱਗ ਕਿਸਮ ਦੀ ਰਾਜਨੀਤੀ ਹੋਣ ਲੱਗੀ ਜਿਸ ਵਿਚ ਅਮਰੀਕਾ ਨੇ ਕਈ ਅਲੱਗ ਅਲੱਗ ਖੇਤਰਾਂ ਵਿਚ ਆਪਣੀ ਸ਼ਕਤੀ ਨੂੰ ਵੰਡ ਦਿੱਤਾ , ਅਮਰੀਕਾ ਕਈ ਖੇਤਰਾਂ ਵਿਚ ਵਿਰੋਧਾਂ ਦਾ ਜਮਨਾ ਕਰ ਰਿਹਾ ਹੈ , ਅਮਰੀਕਾ ਵਿੱਚ ਇਹ ਬਿਰਤੀ ਰਹੀ ਹੈ ਕਿ ਅਮਰੀਕਾ ਹਮੇਸ਼ਾ ਦੂਜਿਆਂ ਦੇ ਵਪਾਰ ਤੇ ਰੋਕ ਲਾ ਕੇ ਰਾਜਨੀਤੀ ਕਰਦਾ ਸੀ ਅਤੇ ਅਮਰੀਕਾ ਨੂੰ ਉਸ ਦਾ ਕਦੀ ਵੀ ਜਵਾਬ ਨਹੀਂ ਦਿੱਤਾ ਜਾਂਦਾ ਸੀ ਪਰ ਇਸ ਵਾਰ ਚੀਨ ਵੱਲੋਂ ਸਿੱਧੇ ਤੌਰ ਤੇ ਇਸ ਤੋਂ ਜਵਾਬ ਦਿੱਤਾ ਗਿਆ ਹੈ , ਅਮਰੀਕਾ ਪਿਛਲੇ ਕਈ ਦਹਾਕਿਆਂ ਤੋਂ ਹੋਰਾਂ ਦੇਸ਼ਾਂ ਉੱਤੇ ਵਪਾਰ ਪਾਬੰਦੀਆਂ ਲਾ ਕੇ ਉਥੋਂ ਦੀ ਰਾਜਨੀਤੀ ਦਾ ਧੁਰਾ ਵਿਗਾੜਨ ਦਾ ਕੰਮ ਕਰਦਾ ਸੀ ਪਰ ਚੀਨ ਵਿੱਚ ਕਮਿਊਨਿਸਟਾਂ ਦੀ ਤਾਕਤ ਵਧਣ ਤੋਂ ਬਾਅਦ ਉੱਥੇ ਇਕ ਸਥਾਈ ਸਰਕਾਰ ਆ ਚੁੱਕੀ ਹੈ, ਚੀਨ ਵਿੱਚ ਹੁਣ ਰਾਜਨੀਤੀ ਦਾ ਇੱਕੋ ਹੀ ਧੁਰਾ ਹੈ ਜੋ ਉਸ ਦੇਸ਼ ਨੂੰ ਕਿਸੇ ਵੀ ਦੇਸ਼ ਦੇ ਸਾਹਮਣੇ ਖੜ੍ਹਨ ਦੀ ਤਾਕਤ ਦੇ ਰਿਹਾ ਹੈ | 


ਟਰੰਪ ਨੇ ਚੀਨ ਉੱਤੇ ਟੈਕਸ ਦਾ ਬੋਝ ਵਧਾ ਕੇ ਉਨ੍ਹਾਂ ਨੂੰ ਦੱਬਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਸ ਵਾਰ ਅਮਰੀਕਾ ਨੂੰ ਜਵਾਬ ਮਿਲਿਆ ਹੈ , ਜਵਾਬ ਦਿੱਤਾ ਹੈ ਚੀਨ ਦੇ ਸਦਰ ਸ਼ੀ ਜਿਨਪਿੰਗ ਨੇ , ਮਜਬੂਤ ਅਥਚਾਰੇ ਨੇ ਅਤੇ ਇਕ ਧੁਰੀ ਦੀ ਰਾਜਨੀਤੀ ਨੇ , ਦਹਾਕਿਆਂ ਬਾਅਦ ਕੋਈ ਅਮਰੀਕਾ ਦੇ ਸਾਹਮਣੇ ਇਸ ਤਰੀਕੇ ਨਾਲ ਖੜ੍ਹਾ ਹੈ ਜੋ ਅਮਰੀਕਾ ਨੂੰ ਆਪਣੇ ਬਰਾਬਰ ਦਾ ਜਾਪ ਰਿਹਾ ਹੈ , ਤੁਹਾਨੂੰ ਇਹ ਪੜ੍ਹ ਕੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਸ ਸਮੇਂ ਚੀਨ ਅਮਰੀਕਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖੜ੍ਹਾ ਹੈ |

ਕੁਝ ਸਮਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਰੂਸ ਅਤੇ ਅਮਰੀਕਾ ਵਿਸ਼ਵ ਦੀਆਂ ਦੋ ਧਿਰਾਂ ਹਨ ਜੋ ਕਿਸੇ ਵੀ ਦੇਸ਼ ਤੇ ਹਕੂਮਤ ਕਰ ਸਕਦੀਆਂ ਹਨ ਪਰ ਰੂਸ ਦੇ ਰੂਬਲ ਨੂੰ ਅਮਰੀਕਾ ਨੇ ਇੰਨਾ ਹੇਠਾਂ ਸੁਟ ਦਿੱਤਾ ਹੈ ਕਿ ਰੂਸ ਦਾ ਅਰਥਚਾਰਾ ਬੇਹੱਦ ਖਰਾਬ ਸਮੇ ਵਿੱਚੋ ਲੰਘ ਰਿਹਾ ਹੈ , ਕੁਝ ਸਮਾਂ ਪਹਿਲਾ ਰਿਪੋਰਟਾਂ ਆਈਆਂ ਸਨ ਕਿ ਪੁਤਿਨ ਨੂੰ ਆਪਣੇ ਕੁਝ ਟੈਂਕ ਤੱਕ ਰਿਟਾਇਰ ਕਰਨੇ ਪਏ ਹਨ ਪਰ ਚੀਨ ਵਿੱਚ ਅਜਿਹਾ ਕੁਝ ਨਹੀਂ ਹੈ ਚੀਨ ਨੇ ਅਮਰੀਕਾ ਨੂੰ ਅੱਖਾਂ ਦਿਖਾਉਣ ਤੋਂ ਪਹਿਲਾਂ ਐਨੀ ਆਰਥਿਕ ਤਰੱਕੀ ਕਰ ਲਈ ਕਿ ਅਮਰੀਕਾ ਚਾਹ ਕੇ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ ,ਬਹੁਤੇ ਮੁਲਕਾਂ ਨੇ ਗਲਤੀ ਕੀਤੀ ਕਿ ਪਹਿਲਾਂ ਅਮਰੀਕਾ ਨੂੰ ਅੱਖਾਂ ਦਿਖਾਈਆਂ ਉਸ ਤੋਂ ਬਾਅਦ ਆਰਥਿਕ ਸ਼ਕਤੀ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਅਕਲਮੰਦ ਚੀਨ ਨੇ ਪਹਿਲਾਂ ਆਰਥਿਕ ਤਰੱਕੀ ਕੀਤੀ , ਅਮਰੀਕਾ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਨੂੰ ਚੀਨ ਵਿੱਚ ਸੱਦ ਲਿਆ ਹੁਣ ਅਮਰੀਕੀ ਕੰਪਨੀਆਂ ਚੀਨ ਤੇ ਨਿਰਭਰ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨਾਲ ਚੀਨ ਛੱਡਣਾ ਬੇਹੱਦ ਔਖਾ ਹੈ ।


ਅਮਰੀਕਾ ਦੇ ਵਪਾਰ ਰਾਹੀਂ ਸੰਸਾਰ ਭਰ ਦੇ ਦੇਸ਼ਾਂ ਤੇ ਰਾਜ ਕਰਦਾ ਸੀ ਕਿਉਕਿ ਅੰਤਰਰਾਸ਼ਟਰੀ ਵਾਪਰ ਡਾਲਰ ਵਿਚ ਹੁੰਦਾ ਹੈ , ਚੀਨ ਨੇ ਉਸੇ ਵਪਾਰ ਰਾਹੀਂ ਹੁਣ ਅਮਰੀਕਾ ਨੂੰ ਚੋਟ ਕੀਤੀ ਹੈ , ਚੀਨ ਵਪਾਰ ਯੁੱਧ ਵਿੱਚ ਅਮਰੀਕਾ ਦਾ ਮੁਕਾਬਲਾ ਕਰ ਰਿਹਾ ਹੈ , ਅਮਰੀਕਾ ਵੱਲੋਂ ਲਾਏ ਸਾਰੇ ਟੈਕਸਾਂ ਦਾ ਉਸ ਨੇ ਜਵਾਬ ਦਿੱਤਾ ਅਤੇ ਉਸ ਦੇ ਜਵਾਬ ਵਿੱਚ ਕਈ ਵੱਡੇ ਟੈਕਸ ਲਾਏ ਅਮਰੀਕਾ ਵਪਾਰ ਯੁੱਧ ਹਾਰ ਰਿਹਾ ਹੈ ਕਿਉਕਿ ਚੀਨ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ , ਹੁਣ ਅਮਰੀਕਾ ਸੋਚ ਰਿਹਾ ਹੈ ਕਿ ਚੀਨ ਨੂੰ ਫੌਜੀ ਤਾਕਤ ਨਾਲ ਦਬਾਇਆ ਜਾ ਸਕੇ ਚੀਨ ਨੇ ਦੱਖਣੀ ਚੀਨ ਸਾਗਰ ਤੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ ਅਮਰੀਕਾ ਨੇ ਉੱਥੇ ਜੰਗੀ ਬੇੜੇ ਭੇਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਨੂੰ ਵਿਵਾਦਪੂਰਨ ਖੇਤਰ ਦੱਸਿਆ ਜਿਸ ਤੋਂ ਬਾਅਦ ਚੀਨ ਨੇ ਇਸ ਦਾ ਵੀ ਜਵਾਬ ਦਿੱਤਾ ਹੈ |

ਵੈਨੇਜ਼ੁਏਲਾ ਹੋਵੇ ਜਾਂ ਫਿਰ ਈਰਾਨ ਜਾ ਫਿਰ ਉੱਤਰੀ ਕੋਰੀਆ , ਅਮਰੀਕਾ ਨੂੰ ਹਰ ਜਗ੍ਹਾ ਜਵਾਬ ਦੇਣ ਲਈ ਚੀਨ ਸਾਹਮਣੇ ਆ ਰਿਹਾ ਹੈ ਕੱਲ੍ਹ ਹੀ ਟਰੰਪ ਨੇ ਈਰਾਨ ਦੇ ਨੇੜੇ ਮਿਡਲ ਈਸਟ ਵਿੱਚ ਅਰਬ ਖੇਤਰ ਵਿੱਚ ਹਜ਼ਾਰ ਅਮਰੀਕੀ ਫੌਜੀ ਭੇਜਣ ਦੀ ਗੱਲ ਕਹੀ ਜਿਸ ਤੋਂ ਬਾਅਦ ਚੀਨ ਨੇ ਇਸ ਮੁੱਦੇ ਤੇ ਸਿੱਧਾ ਜਵਾਬ ਦਿੱਤਾ ਹੈ , ਚੀਨ ਨੇ ਕਿਹਾ ਹੈ ਜੇਕਰ ਇਹ ਫੌਜ ਇੱਥੇ ਆਉਂਦੀ ਹੈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ , ਚੀਨ ਦੇ ਵਿਦੇਸ਼ ਮੰਤਰੀ ਵਾਂਗ ਜ਼ੀ ਨੇ ਈਰਾਨ ਤੋਂ ਵੀ ਅਪੀਲ ਕੀਤੀ ਹੈ ਕਿ ਉਹ ਪਰਮਾਣੂ ਸਮਝੌਤੇ ਤੋਂ ਨਾ ਹਟੇ , ਉੱਤਰ ਕੋਰੀਆ ਨਾਲ ਵੀ ਚੀਨ ਮੋਢੇ ਨਾਲ ਮੋਢਾ ਜੋੜ ਖੜਾ ਹੈ , ਜਲਦ ਹੀ ਜੀ 20 ਸਮਿੱਟ ਹੋਣ ਵਾਲਾ ਹੈ ਪਰ ਉਸ ਤੋਂ ਪਹਿਲਾ ਚੀਨ ਦਾ ਕੋਈ ਸਦਰ ਪਹਿਲੀ ਵਾਰ ਉੱਤਰ ਕੋਰੀਆ ਜਾ ਰਿਹਾ ਹੈ , ਚੀਨ ਦੇ ਸਦਰ ਸ਼ੀ ਜਿਨਪਿਗ ਕਲ ਉੱਤਰ ਕੋਰੀਆ ਜਾਣਗੇ , ਇਹ ਅਮਰੀਕਾ ਨੂੰ ਅੱਖਾਂ ਦਿਖਾਉਣ ਦੀ ਕੂਟਨੀਤੀ ਹੈ , ਵੈਨੇਜ਼ੁਏਲਾ ਵਿੱਚ ਵੀ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਚੀਨ ਦੀ ਸਹਾਇਤਾ ਪਹੁੰਚ ਰਹੀ ਹੈ , ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਚੀਨ ਨੇ ਅਮਰੀਕਾ ਨੂੰ ਹੁਣ ਹਰ ਪਾਸਿਓਂ ਘੇਰਿਆ ਹੋਇਆ ਹੈ , ਮਤਲਬ ਕੇ ਅਮਰੀਕਾ ਦੇ ਅਸ਼ਵਮੇਧ ਦਾ ਘੋੜਾ ਸੰਸਾਰ ਭਰ ਵਿਚ ਕੀਤੇ ਵੀ ਜਾਵੇ , ਚੀਨ ਉਸ ਘੋੜੇ ਨੂੰ ਰੋਕ ਅਮਰੀਕਾ ਨਾਲ ਟੱਕਰ ਲੈਣ ਲਈ ਤਿਆਰ ਬੈਠਾ ਹੈ |


ਅਮਰੀਕਾ ਨੂੰ ਹੁਣ ਤਿਆਰ ਰਹਿਣਾ ਚਾਹੀਦਾ ਹੈ ਚੀਨੀ ਸਾਮਰਾਜ ਦਾ ਸਾਹਮਣਾ ਕਰਨ ਲਈ , ਚੀਨ ਵਿੱਚ ਸਾਮਰਾਜੀ ਪਰੰਪਰਾ ਕਈ ਹਜ਼ਾਰ ਸਾਲ ਪੁਰਾਣੀ ਹੈ ਇਤਿਹਾਸਕਾਰ ਵੀ ਇਸ ਦੀ ਗਵਾਹੀ ਭਰਦੇ ਹਨ ਇਸ ਤੋਂ ਇਲਾਵਾ ਕਈ ਪੁਰਾਣੇ ਸਮੇਂ ਦੇ ਯਾਤਰੀਆਂ ਨੇ ਵੀ ਇਸ ਦਾ ਵਰਣਨ ਆਪਣੀਆਂ ਕਿਤਾਬਾਂ ਵਿੱਚ ਕੀਤਾ ਹੈ , ਚੀਨ ਕੋਲ ਪੁਰਾਣੀ ਸੱਭਿਅਤਾ ਦੇ ਨਾਲ ਨਾਲ ਨਵੀਂ ਸੱਭਿਅਤਾ ਯਾਨੀ ਕਿ ਆਰਥਿਕਤਾ ਦਾ ਵੀ ਪੂਰਾ ਭੰਡਾਰ ਹੈ , ਚੀਨ ਕੋਲ ਵਿਸ਼ਵ ਸ਼ਕਤੀ ਬਣਨ ਦੀ ਹਰ ਸਮਰੱਥਾ ਹੈ ਉਸਦਾ ਮਜਬੂਤ ਪੱਖ ਅਮਰੀਕਾ ਦਾ ਸਾਮਰਿਕ ਪੱਖੋਂ ਕਮਜ਼ੋਰ ਹੋਣਾ ਵੀ ਹੈ , ਸੂਤਰ ਦੱਸਦੇ ਹਨ ਕਿ ਅਮਰੀਕਾ ਦੇ ਪੈਂਟਾਗਨ ਵਿੱਚ ਬੈਠਾ ਥਿੰਕ ਟੈਂਕ ਹੁਣ ਉਹੋ ਜਿਹਾ ਨਹੀਂ ਰਿਹਾ ਜਿਹੋ ਜਿਹਾ ਉਹ ਪਹਿਲੇ ਸਮਿਆਂ ਵਿੱਚ ਸੀ , ਅਮਰੀਕਾ ਨੇ ਸੈਨਿਕ ਸ਼ਕਤੀ ਨੂੰ ਖੂਬ ਵਧਾ ਲਿਆ ਹੈ ਪਰ ਚੀਨ ਹੁਣ ਅਮਰੀਕਾ ਨੂੰ ਅੱਖਾਂ ਦਿਖਾਉਣ ਦੀ ਹਿੰਮਤ ਰੱਖ ਗਿਆ ਹੈ ,ਫ਼ੌਜੀ ਤਾਕਤ ਦੀ ਗੱਲ ਕਰੀਏ ਤਾਂ ਕੁਝ ਵਿਸ਼ਲੇਸ਼ਕ ਇੱਥੋਂ ਤੱਕ ਦਸਦੇ ਹਨ ਕਿ ਚੀਨ ਨੇ ਵੀ ਅਜਿਹੀ ਤਕਨੀਕ ਇਜ਼ਾਦ ਕੀਤੀ ਹੈ ਜੋ ਅਮਰੀਕਾ ਨੂੰ ਕਾਬੂ ਕਰਨ ਦੀ ਸਮਰਥਾ ਰੱਖਦੀ ਹੈ |


ਚੀਨ ਨੇ ਅਮਰੀਕਾ ਨੂੰ ਜਵਾਬ ਦੇਣਾ ਸਿੱਖ ਲਿਆ ਹੈ , ਪਹਿਲੀ ਵਾਰ ਕਿਸੇ ਦੇਸ਼ ਨੇ ਅਮਰੀਕਾ ਨੂੰ ਬਰਾਬਰੀ ਤੋਂ ਅੱਖਾਂ ਦਿਖਾਈਆਂ ਹਨ , ਜਰਮਨੀ , ਰੂਸ , ਕਿਊਬਾ , ਉੱਤਰ ਕੋਰੀਆ ਵਰਗੇ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ ਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਕਮਜ਼ੋਰ ਅਰਥਵਿਵਸਥਾ ਹੋਣ ਦੇ ਕਾਰਨ ਉਨ੍ਹਾਂ ਉੱਤੇ ਵਪਾਰਕ ਪਾਬੰਦੀਆਂ ਲਾ ਕੇ ਅਮਰੀਕਾ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ , ਹੁਣ ਮਾਹੌਲ ਕੁਝ ਹੋਰ ਹੈ ਚੀਨ ਦੀ ਆਰਥਿਕਤਾ ਇਸ ਸਮੇਂ ਦੁਨੀਆਂ ਵਿੱਚ ਸਭ ਤੋਂ ਮਜ਼ਬੂਤ ਹੈ ਚੀਨ ਵਿੱਚ ਮਜ਼ਬੂਤ ਅਰਥ ਵਸਤਾਂ ਅਤੇ ਰਾਜਨੀਤੀ ਦਾ ਇੱਕ ਧੁਰਾ ਅਮਰੀਕਾ ਨੂੰ ਸਿੱਧੀ ਟੱਕਰ ਦੇਣ ਲਈ ਤਿਆਰ ਹਨ ਚੀਨ ਨੂੰ ਰਾਜਨੀਤਕ ਤੌਰ ਤੇ ਅਸਥਿਰ ਨਹੀਂ ਕੀਤਾ ਜਾ ਸਕਦਾ ਇਹ ਅਮਰੀਕਾ ਲਈ ਸਭ ਤੋਂ ਵੱਡੀ ਮੁਸ਼ਕਿਲ ਹੈ , ਅਮਰੀਕਾ ਦੀ ਵਪਾਰ ਯੁੱਧ ਵਿਚ ਹਾਰ ਹੋ ਰਹੀ ਹੈ ਜਿਸ ਤੋਂ ਬਾਅਦ ਅਮਰੀਕਾ ਨੂੰ ਹੁਣ ਇੱਕ ਨਵੀਂ ਵਿਸ਼ਵ ਸ਼ਕਤੀ ਲਈ  ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਆਉਣ ਵਾਲਾ ਸਮਾਂ ਚੀਨ ਦਾ ਹੈ , ਚੀਨੀ ਸਾਮਰਾਜ ਦੁਨੀਆ ਦੇ ਕਈ ਹਿੱਸਿਆਂ ਤੇ ਛਾ ਜਾਣ ਵਾਲਾ ਹੈ ।

More News

NRI Post
..
NRI Post
..
NRI Post
..