ਮੋਗਾ (ਚਾਹਲ) : ਰਾਜੌਰੀ ਸੈਕਟਰ 'ਚ ਪਾਕਿਸਤਾਨੀ ਫ਼ੌਜੀਆਂ ਵੱਲੋਂ ਫਾਇਰਿੰਗ 'ਚ ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਪਿੰਡ ਜਨੇਰ ਨਿਵਾਸੀ 25 ਸਾਲ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਿਆ। ਪਿਛਲੇ ਮਹੀਨੇ ਹੀ ਇਸੇ ਕਸਬੇ ਦਾ ਨਿਵਾਸੀ ਜੈਮਲ ਸਿੰਘ ਪੁਲਵਾਮਾ ਹਮਲੇ 'ਚ ਸ਼ਹੀਦ ਹੋਇਆ ਸੀ। ਕਰਮਜੀਤ ਸਿੰਘ ਦੀ 16 ਮਾਰਚ ਦੀ ਛੁੱਟੀ ਮਨਜ਼ੂਰ ਹੋਈ ਸੀ, ਪਰ ਸਰਹੱਦ 'ਤੇ ਤਣਾਅ ਦਾ ਮਾਹੌਲ ਦੇਖਦੇ ਛੁੱਟੀ ਰੱਦ ਹੋ ਗਈ ਸੀ।ਪਿੰਡ ਦੇ ਨੌਜਵਾਨ ਦੇ ਸ਼ਹੀਦ ਹੋ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਗ੍ਰਾਮੀਣ ਕਰਮਜੀਤ ਸਿੰਘ ਦੇ ਘਰ ਦੇ ਕੋਲ ਲੋਕ ਇਕੱਠੇ ਹੋ ਗਏ ਹਨ। ਸ਼ਹੀਦ ਦੀ ਮਾਂ ਕੁਲਵੰਤ ਕੌਰ ਨੂੰ ਬੇਟੇ ਦੇ ਸ਼ਹੀਦ ਹੋਣ ਦੀ ਜਾਣਕਾਰੀ ਅਜੇ ਪਰਿਵਾਰਕ ਮੈਂਬਰਾਂ ਨੇ ਨਹੀਂ ਦਿੱਤੀ ਹੈ। ਘਰ 'ਚ ਇਕੱਠੇ ਲੋਕਾਂ ਨੇ ਜਦੋਂ ਮਾਂ ਤੋਂ ਪੁੱਛਿਆ ਤਾਂ ਕਿਸੇ ਨੇ ਕੁਝ ਨਹੀਂ ਦੱਸਿਆ।
.png)
ਇਸ 'ਤੇ ਮਾਂ ਬੇਹੋਸ਼ ਹੋ ਗਈ।ਪਿਤਾ ਅਵਤਾਰ ਸਿੰਘ ਤੇ ਤਾਇਆ ਰਿਟਾਇਰਡ ਸੂਬੇਦਾਰ ਦਰਬਾਰਾ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਫ਼ੌਜ 'ਚ ਸਿਪਾਹੀ ਦੇ ਅਹੁਦੇ 'ਤੇ 2015 'ਚ ਭਰਤੀ ਹੋਏ ਸਨ। ਹੋਲੀ 'ਤੇ ਉਸ ਨੇ ਘਰ ਆਉਣਾ ਸੀ। ਇਸ ਲਈ 16 ਮਾਰਚ ਦੀ ਛੁੱਟੀ ਮਨਜ਼ੂਰ ਹੋ ਗਈ ਸੀ, ਸਰਹੱਦ 'ਤੇ ਤਣਾਅ ਦੇ ਹਾਲਾਤਾਂ ਨੂੰ ਦੇਖਦਿਆਂ ਹੋਏ ਛੁੱਟੀ ਰੱਦ ਕਰ ਦਿੱਤੀ ਗਈ ਸੀ। ਸ਼ਹੀਦ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਜਨੇਰ ਦਾ ਹੋਰ ਇਕ ਜਵਾਨ ਗੁਰਤੇਜਪਾਲ ਸਿੰਘ ਵੀ ਕਰਮਜੀਤ ਸਿੰਘ ਨਾਲ ਰਾਜੌਰੀ ਸੈਕਟਰ 'ਚ ਤਾਇਨਾਤ ਹਨ, ਉਸੇ ਨੇ ਸੋਮਵਾਰ ਸਵੇਰੇ ਲਗਪਗ ਸਾਢੇ ਦਸ ਵਜੇ ਸ਼ਹੀਦ ਦੇ ਪਿਤਾ ਅਵਤਾਰ ਸਿੰਘ ਨੂੰ ਫੋਨ 'ਤੇ ਕਰਮਜੀਤ ਸਿੰਘ ਦੀ ਸ਼ਹੀਦ ਹੋਣ ਦੀ ਸੂਚਨਾ ਦਿੱਤੀ ਸੀ। ਬਾਅਦ 'ਚ ਜਦੋਂ ਸੂਚਨਾ ਪਿੰਡ ਵਾਸੀਆਂ ਨੂੰ ਪਤਾ ਲੱਗੀ ਤਾਂ ਲੋਕ ਉਨ੍ਹਾਂ ਘਰ ਤੇ ਇਕੱਠੇ ਹੋਣਾ ਸ਼ੁਰੂ ਹੋ ਗਏ।



