ਗੁਜਰਾਤ ਦੇ ਸਾਬਕਾ IPS ਸੰਜੀਵ ਭੱਟ ਨੂੰ ਜਾਮਨਗਰ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ

by mediateam

ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਆਈਪੀਐੱਸ ਸੰਜੀਵ ਭੱਟ ਨੂੰ ਹਿਰਾਸਤ 'ਚ ਮੌਤ ਦੇ ਤਿੰਨ ਦਹਾਕੇ ਪੁਰਾਣੇ ਇਕ ਮਾਮਲੇ ਵਿਚ ਜਾਮਨਗਰ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਨਾਲ ਇਕ ਹੈੱਡ ਕਾਂਸਟੇਬਲ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਜਾਮਨਗਰ ਦੇ ਜਾਮਜੋਧਪੁਰ ਵਿਚ ਸਾਲ 1990 ਵਿਚ ਪ੍ਰਭੂਦਾਸ ਵੈਸ਼ਨਾਨੀ ਨਾਮਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਸੀ। ਹਿਰਾਸਤ ਵਿਚ ਪੁਲਿਸ ਕੁੱਟਮਾਰ ਕਾਰਨ ਉਸ ਦੀ ਮੌਤ ਹੋ ਗਈ ਸੀ। ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਸੰਜੀਵ ਭੱਟ, ਹੈੱਡ ਕਾਂਸਟੇਬਲ ਪ੍ਰਵੀਨ ਸਿੰਘ ਝਾਲਾ ਸਹਿਤ ਸੱਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਜਾਮਨਗਰ ਸੈਸ਼ਨ ਕੋਰਟ ਦੇ ਜੱਜ ਡੀ ਐੱਮ ਵਿਆਸ ਨੇ ਇਸ ਮਾਮਲੇ ਦੀ ਸੁਣਵਾਈ ਪਿੱਛੋਂ ਵੀਰਵਾਰ ਨੂੰ ਸਾਬਕਾ ਆਈਪੀਐੱਸ ਸੰਜੀਵ ਭੱਟ ਅਤੇ ਹੈੱਡ ਕਾਂਸਟੇਬਲ ਝਾਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਅਯੁੱਧਿਆ ਰੱਥ ਯਾਤਰਾ ਦੌਰਾਨ 1990 'ਚ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ। ਇਸ ਗਿ੍ਫ਼ਤਾਰੀ ਦੇ ਵਿਰੋਧ ਵਿਚ ਭਾਜਪਾ ਅਤੇ ਵਿਸ਼ਵ ਹਿੰਦੂ ਪ੍ਰਸ਼ਦ ਨੇ ਬੰਦ ਦਾ ਸੱਦਾ ਦਿੱਤਾ ਸੀ। ਬੰਦ ਦੌਰਾਨ ਦੰਗੇ ਕਾਰਨ ਸੰਜੀਵ ਭੱਟ ਦੇ ਨਿਰਦੇਸ਼ 'ਤੇ 133 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਨ੍ਹਾਂ ਵਿਚੋਂ ਪ੍ਰਭੂਦਾਸ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ ਸੀ। ਅਦਾਲਤ ਨੇ ਗਵਾਹਾਂ ਤੇ ਸਬੂਤਾਂ ਦੇ ਆਧਾਰ 'ਤੇ ਫ਼ੈਸਲਾ ਸੁਣਾਇਆ। ਭੱਟ ਨੂੰ ਲੰਬੇ ਸਮੇਂ ਤਕ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣ ਕਾਰਨ 2011 'ਚ ਮੁਅੱਤਲ ਅਤੇ ਅਗਸਤ 2015 'ਚ ਬਰਖ਼ਾਸਤ ਕਰ ਦਿੱਤਾ ਗਿਆ ਸੀ। 

ਭੱਟ ਖ਼ਿਲਾਫ਼ ਮਾਮਲਾ ਕਈ ਸਾਲਾਂ ਤੋਂ ਲਟਕ ਰਿਹਾ ਸੀ ਕਿਉਂਕਿ ਰਾਜ ਸਰਕਾਰ ਨੇ ਉਸ ਖ਼ਿਲਾਫ਼ ਕੇਸ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਨ੍ਹਾਂ ਨੂੰ ਇਕ ਵਿਅਕਤੀ ਨੂੰ ਨਸ਼ੇ ਦੇ ਕੇਸ 'ਚ ਫਸਾਉਣ ਕਾਰਨ 2018 'ਚ ਗਿ੍ਫ਼ਤਾਰ ਕਰ ਲਿਆ ਗਿਆ ਸੀ ਤੇ ਇਸ ਸਮੇਂ ਉਹ ਗੁਜਰਾਤ ਦੀ ਪਾਲਨਪੁਰ ਜੇਲ੍ਹ 'ਚ ਬੰਦ ਹਨ।ਪਿਛਲੇ ਸਾਲ ਅਹਿਮਦਾਬਾਦ ਨਗਰ ਨਿਗਮ ਨੇ ਉਨ੍ਹਾਂ ਦੇ ਨਾਜਾਇਜ਼ ਬਣੇ ਮਕਾਨ ਨੂੰ ਡੇਗ ਦਿੱਤਾ ਸੀ। ਉਨ੍ਹਾਂ ਦੀ ਪਤਨੀ ਸ਼ਵੇਤਾ ਭੱਟ ਨੇ 2012 'ਚ ਕਾਂਗਰਸ ਟਿਕਟ 'ਤੇ ਮੋਦੀ ਖ਼ਿਲਾਫ਼ ਮਨੀਨਗਰ ਵਿਧਾਨ ਸਭਾ ਹਲਕੇ ਤੋਂ ਚੋਣ ਵੀ ਲੜੀ ਸੀ ਪ੍ਰੰਤੂ ਉਹ ਹਾਰ ਗਈ ਸੀ। ਸ਼ਵੇਤਾ ਭੱਟ ਨੇ ਕਿਹਾ ਹੈ ਕਿ ਉਹ ਫ਼ੈਸਲੇ ਖ਼ਿਲਾਫ਼ ਸੰਘਰਸ਼ ਕਰੇਗੀ।

More News

NRI Post
..
NRI Post
..
NRI Post
..