ਹਿਮਾਚਲ ਪ੍ਰਦੇਸ਼ : ਖੱਡ ‘ਚ ਡਿੱਗੀ ਬੱਸ, 42 ਦੀ ਮੌਤ, 34 ਜ਼ਖ਼ਮੀ

by mediateam

ਹਿਮਾਚਲ ਪ੍ਰਦੇਸ਼ (ਵਿਕਰਮ ਸਹਿਜਪਾਲ) : ਜ਼ਿਲ੍ਹੇ ਦੇ ਬੰਜਾਰ ਤੋਂ ਇੱਕ ਕਿਲੋਮੀਟਰ ਅੱਗੇ ਭਿਯੋਠ ਮੋੜ ਕੋਲ ਇੱਕ ਨਿਜੀ ਬੱਸ 500 ਫ਼ੁੱਟ ਡੁੰਘੀ ਖੱਡ ਵਿੱਚ ਡਿੱਗ ਗਈ। ਬੱਸ ਵਿੱਚ 50 ਲੋਕ ਸਵਾਰ ਸਨ। ਇਸ ਦੇ ਨਾਲ ਹੀ ਮੌਕੇ 'ਤੇ ਪੁੱਜ ਕੇ ਪੁਲਿਸ ਤੇ ਸਥਾਨਕ ਲੋਕਾਂ ਨੇ ਖੱਡ 'ਚੋਂ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ 42 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।


ਦੱਸਿਆ ਜਾ ਰਿਹਾ ਹੈ ਕਿ ਬੱਸ ਮੁਸਾਫ਼ਰਾਂ ਨੂੰ ਲੈ ਕੇ ਕੁੱਲੂ ਤੋਂ ਗਾੜਾਗੁਸ਼ੈਣੀ ਵੱਲ ਜਾ ਰਹੀ ਸੀ। ਹਾਦਸੇ ਵਿੱਚ 34 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਤੇ ਸਥਾਨਕ ਲੋਕਾਂ ਵੱਲੋਂ ਖੱਡ 'ਚੋਂ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਜਾ ਰਿਹਾ ਹੈ।

More News

NRI Post
..
NRI Post
..
NRI Post
..