ਵਰਲਡ ਕੱਪ ਤੋਂ ਬਾਹਰ ਹੁੰਦੇ ਹੀ ਭਾਵੁਕ ਹੋਏ ਸ਼ਿਖਰ ਧਵਨ, ਪੋਸਟ ਕੀਤੀ ਵੀਡੀਓ

by mediateam

ਨਵੀਂ ਦਿੱਲੀ: ਵਰਲਡ ਕੱਪ 2019 ‘ਚ ਹੁਣ ਤਕ ਭਾਰਤੀ ਕ੍ਰਿਕਟ ਟੀਮ ਆਪਣਾ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪਰ ਭਾਰਤੀ ਟੀਮ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੁਠੇ ਦੀ ਸੱਟ ਰਕੇ ਹੁਣ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਦੀ ਥਾਂ ਟੀਮ ‘ਚ ਰਿਸ਼ਭ ਪੰਤ ਨੂੰ ਥਾਂ ਮਿਲੀ ਹੈ। ਸ਼ਿਖਰ ਨੇ ਟੀਮ ਚੋਂ ਬਾਹਰ ਹੋਣ ‘ਤੇ ਆਪਣੇ ਟਵਿਟਰ ਹੈਂਡਲ ‘ਤੇ ਇੱਕ ਭਾਵੁਕ ਮੈਸੇਜ ਦਿੱਤਾ ਹੈ।

ਉਨ੍ਹਾਂ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਉਂਟ ‘ਤੇ ਵੀਡੀਓ ਪੋਸਟ ਕੀਤੀ ਹੈ ਅਤੇ ਲਿਖੀਆ, “ਮੈਂ ਇਸ ਗੱਲ ਦਾ ਐਲਾਨ ਕਰਦੇ ਹੋਏ ਕਾਫੀ ਭਾਵੂਕ ਹਾਂ ਕਿ ਮੈਂ ਹੁਣ ਖ੍ਰਿਕਟ ਵਰਲਡ ਕੱਪ 2019 ਦਾ ਹਿੱਸਾ ਨਹੀ ਹਾਂ। ਮੇਰਾ ਖੱਬੇ ਹੱਥ ਦਾ ਅੰਗੁਠਾ ਸਹੀ ਸਮੇਂ ‘ਤੇ ਠੀਕ ਨਹੀ ਹੋਇਆ। ਪਰ,, ਸ਼ੋਅ ਮਸਟ ਗੋ ਆਨ… ਮੈਂ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਮੇਰੇ ਟੀਮ ਮੇਟਸ, ਕ੍ਰਿਕਟ ਲਵਰਸ ਅਤੇ ਪੂਰੇ ਦੇਸ਼ ਤੋਂ ਇੰਨਾ ਪਿਆਰ ਮਿਲੀਆ। ਜਯ ਹਿੰਦ”।

ਆਸਟ੍ਰੇਲਿਆ ਖਿਲਾਫ ਧਵਨ ਤੇਜ਼ ਗੇਂਦਬਾਜ਼ ਨਾਥਨ ਕੋਲਟਰ ਨਾਈਲ ਦੀ ਗੇਂਦ ਕੈੱਚ ਕਰਦੇ ਸਮੇਂ ਫਟੱੜ ਹੋਏ ਸੀ। ਉਨ੍ਹਾਂ ਨੇ ਸ਼ਾਨਦਾਰ ਸੈਂਕੜਾ ਜੜਦੇ ਹੋਏ 109 ਗੇਂਦਾਂ ‘ਚ 117 ਦੌੜਾਂ ਦੀ ਪਾਰੀ ਖੇਡੀ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..