ਵਾਸ਼ਿੰਗਟਨ / ਤਹਿਰਾਨ , 21 ਜੂਨ ( NRI MEDIA )
ਇਸ ਵੇਲੇ ਦੀ ਸਭ ਤੋਂ ਵੱਡ ਖਬਰ ਆ ਰਹੀ ਹੈ ਅਮਰੀਕਾ ਤੋਂ ਜਿਥੇ ਇਰਾਨ ਨਾਲ ਜੰਗ ਲੱਗਣ ਦਾ ਖਤਰਾ ਬਣਿਆ ਹੋਇਆ ਹੈ ,ਹਾਲ ਹੀ ਦੇ ਵਿਚ ਪ੍ਰਾਪਤ ਹੋਈ ਇੱਕ ਤਾਜਾ ਖਬਰ ਅਨੁਸਾਰ ਅਮਰੀਕਾ ਦੀਆਂ ਫੌਜਾ ਨੇ ਵੀਰਵਾਰ ਰਾਤ ਇਰਾਨ ਤੇ ਹਮਲਾ ਕਰਨ ਦੀ ਪੱਕੀ ਤਿਆਰੀ ਕਰ ਲਈ ਸੀ , ਅਮਰੀਕਾ ਨੇ ਇਹ ਕਦਮ ਈਰਾਨ ਵੱਲੋਂ ਅਮਰੀਕਾ ਦੇ ਇਕ ਡਰੋਨ ਨੂੰ ਸੁੱਟਣ ਤੋਂ ਬਾਅਦ ਚੁੱਕਿਆ ਹੈ ਪਰ ਝੱਟ ਬਾਅਦ ਹੀ ਇਸ ਮਨਜ਼ੂਰੀ ਨੂੰ ਰੱਦ ਕਰ ਦਿਤਾ ਗਿਆ |
ਟਰੰਪ ਨੇ ਹਮਲੇ ਨੂੰ ਰੱਦ ਕਰਨ ਦਾ ਇਹ ਨਿਰਣਾ ਸਿਖਰ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਕਾਂਗਰਸੀ ਲੀਡਰਾਂ ਨਾਲ ਲੰਬੀ ਵਾਰਤਾ ਤੋਂ ਬਾਅਦ ਲਿਆ ਅਤੇ ਵਾਸ਼ਿੰਗਟਨ ਸਮੇਂ ਦੇ ਹਿਸਾਬ ਨਾਲ ਰਾਤ ਕਰੀਬ 7:30 ਵਜੇ ਇਸ ਹਮਲੇ ਨੂੰ ਰੱਦ ਕਰ ਦਿਤਾ ਗਿਆ , ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਖੁਦ ਇਸ ਹਮਲੇ ਨੂੰ ਪ੍ਰਵਾਨਗੀ ਦਿਤੀ ਪਰ ਬਾਅਦ ਵਿਚ ਇਨਕਾਰ ਕਰ ਦਿਤਾ ਇਹ ਹਾਲੇ ਤਕ ਪੱਕਾ ਨਹੀਂ ਹੈ ਕਿ ਤਿਆਰੀਆਂ ਕਿਥੋਂ ਤੱਕ ਪੁੱਜ ਚੁੱਕੀਆਂ ਸਨ ਪਰ ਕਿਸੇ ਵੀ ਤਰਾਂ ਦਾ ਕੋਈ ਮਿਸਾਇਲ ਜਾ ਹੋਰ ਕੋਈਂ ਵੀ ਹਮਲਾ ਨਹੀਂ ਹੋਇਆ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਈਰਾਨ ਨੇ ਡਰੋਨ ਨੂੰ ਸੁੱਟ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਇਸਦੇ ਨਾਲ ਹੀ ਟਰੰਪ ਦਾ ਇਹ ਵੀ ਮੰਨਨਾ ਹੈ ਕਿ ਇਹ ਸ਼ਾਇਦ ਕੋਈ ਸੋਚੀ ਸਮਝੀ ਸਾਜਿਸ਼ ਨਹੀ ਬਲਕਿ ਈਰਾਨ ਦੀ ਮੂਰਖਤਾ ਭਰੀ ਗਲਤੀ ਹੈ , ਇਰਾਨ ਅਤੇ ਅਮਰੀਕਾ ਇਸ ਸਮੇ ਯੁੱਧ ਦੇ ਕੰਡੇ ਤੇ ਖੜੇ ਹਨ ਅਤੇ ਕਿਸੇ ਵੀ ਸਮੇ ਦੋਵੇਂ ਮੁਲਕ ਵਿਚਾਲੇ ਜੰਗ ਛਿੜ ਸਕਦੀ ਹੈ |



