ਸੈਂਟੀਆਗੋ , 22 ਜੂਨ ( NRI MEDIA )
ਇੱਕ ਕੈਨੇਡੀਅਨ ਨਾਗਰਿਕ ਦੀ ਛੁਰਾ ਮਾਰ ਕੇ ਉਸਦੇ ਪਰਿਵਾਰ ਦੇ ਸਾਮਣੇ ਚਿਲੀ ਦੇ ਵਾਲਪਰੈਸੋ ਸ਼ਹਿਰ ਵਿਚ ਕਤਲ ਕਰ ਦਿੱਤਾ ਗਿਆ ਹੈ , ਇਸ ਵਿਅਕਤੀ ਦੀ ਪਛਾਣ ਯੂ ਬੀ ਸੀ ਦੇ ਇਕ ਡਿਪਾਰਟਮੈਂਟ ਵਿਚ ਪ੍ਰੋਫੈਸਰ ਪੀਟਰ ਵਿੰਟਰਬਰਨ ਵੱਜੋਂ ਹੋਈ ਹੈ ਜੋ ਆਪਣੇ ਪਰਿਵਾਰ ਨਾਲ ਚਿਲੀ ਦੀ ਯਾਤਰਾ ਤੇ ਗਏ ਸਨ |
ਸ਼ੁਕਰਵਾਰ ਨੂੰ ਜਦ ਪੀਟਰ ਆਪਣੇ ਪਰਿਵਾਰ ਨਾਲ ਵਾਲਪਰੈਸੋ ਵਿਚ ਛੁੱਟੀਆਂ ਮਨਾ ਰਹੇ ਸਨ ਤਾਂ ਚੋਰਾਂ ਨੇ ਉਨ੍ਹਾਂ ਕੋਲੋਂ ਉਨ੍ਹਾਂ ਦਾ ਬੈਗ ਲੁੱਟਣ ਦੀ ਕੋਸ਼ਿਸ ਕੀਤੀ , ਜਦ ਪੀਟਰ ਨੇ ਉਹਨਾਂ ਨੂੰ ਆਪਣਾ ਬੈਗ ਨਾ ਦਿਤਾ ਤਾਂ ਉਹਨਾਂ ਚੋਰਾਂ ਨੇ ਪ੍ਰੋਫੈਸਰ ਪੀਟਰ ਦੇ ਚਾਕੂ ਮਾਰ ਦਿਤਾ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ , ਦੋਵੇ ਸ਼ਕੀ ਵਿਅਕਤੀ ਇਕ ਜਨਤਕ ਆਵਾਜਾਈ ਦੇ ਸਾਧਨ ਰਾਹੀਂ ਮੌਕੇ ਤੋਂ ਫਰਾਰ ਹੋ ਗਏ।
ਵਾਲਪਰੈਸੋ ਦੇ ਮੇਅਰ ਜੋਰਗੇ ਸ਼ਾਰਪ ਫਜਰਦੋ ਨੇ ਟਵਿੱਟਰ ਰਾਹੀਂ ਕਿਹਾ ਕਿ, "ਵੈਲਪੈਰੀਓ ਵਿੱਚ ਕੈਨੇਡੀਅਨ ਨਾਗਰਿਕ ਦੇ ਕਤਲ ਦੇ ਸਬੰਧ ਵਿੱਚ ਅਸੀਂ ਤੁਰੰਤ ਅੰਦਰੂਨੀ ਮੰਤਰਾਲੇ ਨੂੰ ਵੱਖ ਵੱਖ ਕਾਰਵਾਈਆਂ ਦਾ ਪ੍ਰਸਤਾਵ ਕਰਾਂਗੇ, ਤਾਂ ਜੋ ਸਾਡਾ ਸ਼ਹਿਰ ਰਹਿਣ ਲਈ ਇੱਕ ਸੁਰੱਖਿਅਤ ਸਥਾਨ ਬਣ ਸਕੇ।"



