ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਬ੍ਰਿਟਿਸ਼ ਹੈਰਾਲਡ ਦੀ ਇੱਕ ਪੋਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦੀ ਸਭ ਤੋਂ ਤਾਕਤਵਰ ਸ਼ਖਸੀਅਤ ਵਜੋਂ ਚੁਣਿਆ ਗਿਆ ਹੈ। ਇਸ ਪੋਲ ਵਿੱਚ ਪੀਐੱਮ ਮੋਦੀ ਤੋਂ ਇਲਾਵਾ ਹੋਰਨਾਂ ਕਈ ਦੇਸ਼ਾਂ ਦੇ ਆਗੂ ਜਿਵੇਂ ਡੋਨਾਲਡ ਟਰੰਪ, ਵਾਲਦਿਮੀਰ ਪੁਤਿਨ ਅਤੇ ਸ਼ੀ ਜਿਨਪਿੰਗ ਆਦਿ ਵੀ ਸ਼ਾਮਲ ਸਨ। ਪੀਐਮ ਮੋਦੀ ਇਨ੍ਹਾਂ ਸਭ ਨੂੰ ਮਾਤ ਦਿੰਦੇ ਹੋਏ ਤਾਕਤਵਰ ਵਿਅਕਤੀ ਬਣੇ।
ਇਸ ਲਿੱਸਟ ਵਿੱਚ 25 ਤੋਂ ਵੱਧ ਦੇਸ਼ਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜੱਜ ਪੈਨਲਾਂ ਵੱਲੋਂ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਲਈ 4 ਉਮੀਦਵਾਰਾਂ ਦੇ ਨਾਂ ਸੁਝਾਅ ਦਿੱਤਾ ਗਿਆ ਸੀ। ਚੋਣ ਪ੍ਰਕਿਰਿਆ ਦਾ ਮੁਲਾਂਕਣ ਇਸ ਸਾਰੇ ਡਾਟਾ ਦੇ ਵਿਆਪਕ ਅਧਿਐਨ ਅਤੇ ਖੋਜ 'ਤੇ ਅਧਾਰਤ ਹੈ।
ਕਿਵੇਂ ਕੀਤੀ ਗਈ ਵੋਟਿੰਗ..!
ਸ਼ਨੀਵਾਰ ਨੂੰ ਵੋਟਿੰਗ ਖ਼ਤਮ ਹੋਣ ਤੱਕ ਪੋਲ ਵਿੱਚ ਸਭ ਤੋਂ ਵੱਧ ਵੋਟ ਪੀਐਮ ਨਰਿੰਦਰ ਮੋਦੀ ਨੂੰ ਮਿਲ ਸਨ। ਪੀਐਮ ਮੋਦੀ ਨੇ 30.9 ਫੀਸਦੀ ਵੋਟ ਮਿਲੇ ਸਨ। ਇਸ ਵੋਟਿੰਗ ਪ੍ਰਕੀਰਿਆ ਵਿੱਚ ਪੀਐਮ ਮੋਦੀ ਤੋਂ ਬਾਅਦ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਤੋਂ ਵਜੋਂ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਨੂੰ ਚੁਣਿਆ ਗਿਆ ਹੈ। ਪੁਤਿਨ ਨੂੰ ਕੁੱਲ 29.9 ਫੀਸਦੀ ਵੋਟ ਮਿਲੇ ਸਨ।



