ਅਮਰੀਕਾ ਨੇ ਇਰਾਨ ਉੱਤੇ ਕੀਤੇ ਸਾਇਬਰ ਹਮਲੇ – ਕੰਪਿਊਟਰ ਸਿਸਟਮ ਤਬਾਹ

by mediateam

ਵਾਸ਼ਿੰਗਟਨ / ਤਹਿਰਾਨ , 23 ਜੂਨ ( NRI MEDIA )

ਇਰਾਨ ਵਲੋਂ ਆਪਣਾ ਨਿਗਰਾਨੀ ਡਰੋਨ ਮਾਰੇ ਜਾਣ ਤੋਂ ਨਾਰਾਜ਼ ਚਲ ਰਹੇ ਅਮਰੀਕਾ ਨੇ ਹੁਣ ਇਰਾਨ ਨੂੰ ਪਹਿਲਾ ਜਵਾਬ ਦਿੱਤਾ ਹੈ , ਅਮਰੀਕਾ ਨੇ ਇਰਾਨ ਦੇ ਮਿਜ਼ਾਈਲ ਕੰਟਰੋਲ ਸਿਸਟਮ ਅਤੇ ਇੱਕ ਜਾਸੂਸੀ ਨੈੱਟਵਰਕ ਤੇ ਸਾਈਬਰ ਹਮਲੇ ਕੀਤੇ ਹਨ , ਅਮਰੀਕਾ ਦੇ ਅਖਬਾਰ ਵਾਸ਼ਿੰਗਟਨ ਪੋਸਟ ਅਨੁਸਾਰ, ਇਸ ਸਾਈਬਰ ਹਮਲੇ ਨਾਲ ਰਾਕੇਟ ਅਤੇ ਮਿਜ਼ਾਈਲ ਹਮਲੇ ਵਿੱਚ ਵਰਤੇ ਜਾਣ ਵਾਲੇ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਿਆ ਹੈ ਹਾਲਾਂਕਿ, ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਇਸ ਹਮਲੇ ਬਾਰੇ ਛਪੀ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਹੈ |


ਜ਼ਿਕਰਯੋਗ ਹੈ ਕਿ ਆਪਣੀ ਨਿਗਰਾਨੀ ਡਰੋਨ ਮਾਰ ਕੇ ਸੁੱਟਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਇਰਾਨ ਦੇ ਵਿਰੁੱਧ ਮਿਲਟਰੀ ਸਟ੍ਰਾਈਕ ਦੇ ਹੁਕਮ ਦਿੱਤੇ ਪਰ ਬਾਅਦ ਵਿੱਚ ਇਸ ਨੂੰ ਵਾਪਸ ਲਿਆ ਗਿਆ ਸੀ , ਦੋ ਪੂਰਬੀ ਖੁਫੀਆ ਅਧਿਕਾਰੀਆਂ ਨੇ ਸੂਤਰਾਂ ਨੂੰ ਕਿਹਾ ਹੈ ਕਿ ਅਮਰੀਕਾ ਨੇ ਟਰੇਨੀਕ ਹਾਰਮੂਜ਼ ਸਮੁੰਦਰੀ ਸਰਹੱਦ ਉੱਤੇ ਤੈਨਾਤ ਨਿਗਰਾਨੀ ਕਰਨ ਵਾਲੇ ਇੱਕ ਜਾਸੂਸੀ ਗਰੁੱਪ ਦੇ ਸਿਸਟਮ ਨੂੰ ਨਿਸ਼ਾਨਾ ਬਣਾਇਆ ਹੈ |

ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਵਿੱਚ ਇਰਾਨ ਨੇ ਇਸ ਜਗ੍ਹਾ ਤੇ ਦੋ ਵਾਰ ਉਸਦੇ ਤੇਲ ਟੈਂਕਰਾਂ ਉੱਤੇ ਹਮਲਾ ਕੀਤਾ ਸੀ , ਦੋਵੇਂ ਦੇਸ਼ਾਂ ਦੇ ਸਬੰਧ ਪ੍ਰਮਾਣੂ ਸਮਝੌਤੇ ਵਿੱਚੋ ਅਮਰੀਕਾ ਦੇ ਹਟਣ ਤੋਂ ਬਾਅਦ ਖਰਾਬ ਬਣੇ ਹੋਏ ਹਨ, ਇਸ ਦੌਰਾਨ ਇਰਾਨ ਨੇ ਬੀਤੇ ਬੁੱਧਵਾਰ ਨੂੰ ਅਮਰੀਕਾ ਦੇ ਇੱਕ ਨਿਗਰਾਨੀ ਡਰੋਨ ਨੂੰ ਮਾਰ ਦਿੱਤਾ ਸੀ , ਇਸ ਘਟਨਾ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਰ ਦਰਾਰ ਪੈਦਾ ਕੀਤੀ , ਇਰਾਨ ਦਾ ਕਹਿਣਾ ਹੈ ਕਿ ਡਰੋਨ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ ਜਦਕਿ ਅਮਰੀਕਾ ਦਾ ਦਾਅਵਾ ਹੈ ਕਿ ਡਰੋਨ ਅੰਤਰਰਾਸ਼ਟਰੀ ਪਾਣੀ ਦੀ ਸੀਮਾ 'ਤੇ ਉਡਾਣ ਭਰ ਰਿਹਾ ਸੀ |

More News

NRI Post
..
NRI Post
..
NRI Post
..