ਭਗੋੜਾ ਨੀਰਵ ਮੋਦੀ ਬ੍ਰਿਟੇਨ ਦੇ ਵਿੱਚ ਕੀਤਾ ਗਿਆ ਗਿਰਫ਼ਤਾਰ

by

ਲੰਦਨ , 20  ਮਾਰਚ ( NRI MEDIA )

ਪੰਜਾਬ ਨੈਸ਼ਨਲ ਬੈਂਕ ਘੁਟਾਲੇ ਵਿੱਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਘੁਟਾਲਾ ਕਰਕੇ ਵਿਦੇਸ਼ ਭੱਜਣ ਵਾਲੇ ਨੀਰਵ ਮੋਦੀ ਨੂੰ ਲੰਦਨ ਵਿਚ ਗ੍ਰਿਫਤਾਰ ਕੀਤਾ ਗਿਆ ਹੈ ,ਨੀਰਵ ਮੋਦੀ ਨੂੰ ਲੰਡਨ ਦੇ ਹੋਲਬਨ ਮੈਟਰੋ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ , ਲੰਡਨ ਦੀ ਇਕ ਅਦਾਲਤ ਵਿਚ ਮਨੀ ਲਾਂਡਰਿੰਗ ਦੇ ਮਾਮਲੇ 'ਚ ਉਸ ਦੀ ਹਵਾਲਗੀ ਦੀ ਬੇਨਤੀ ਨੂੰ ਲੈ ਕੇ ਡਾਇਰੈਕਟੋਰੇਟ (ਈ.ਡੀ.). ਵਲੋਂ ਅਪੀਲ ਕੀਤੀ ਗਈ ਸੀ , ਹੁਣ ਨੀਰਵ ਮੋਦੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ , ਭਗੌੜਾ ਡਾਇਮੰਡ ਵਾਪਰੀ ਨੀਰਵ ਮੋਦੀ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11.20 ਵਜੇ ਲੰਡਨ ਦੇ ਵੈਸਟਮਿੰਸਟਰ ਕੋਰਟ ਵਿਖੇ ਪੇਸ਼ ਕੀਤਾ ਜਾਵੇਗਾ |


ਵੈਸਟਮਿੰਸਟਰ ਕੋਰਟ ਅਦਾਲਤ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ, ਅਦਾਲਤ ਵਿਚ ਸੁਣਵਾਈ ਦੇ ਦੌਰਾਨ ਨੀਰਵ ਮੋਦੀ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਸਕਦਾ ਹੈ , ਉਸ ਨੂੰ ਸ਼ਰਤ ਅਧੀਨ ਜ਼ਮਾਨਤ ਮਿਲਣ ਦੀ ਪੂਰੀ ਸੰਭਾਵਨਾ ਹੈ , ਇਸ ਤੋਂ ਬਾਅਦ ਹੀ ਅਦਾਲਤ ਵਿਚ ਨੀਰਵ ਮੋਦੀ ਦੀ ਸਪੁਰਦਗੀ ਦੀ ਸੁਣਵਾਈ ਸ਼ੁਰੂ ਹੋ ਜਾਵੇਗੀ |

9 ਮਾਰਚ ਨੂੰ ਡਾਇਰੈਕਟੋਰੇਟ (ਈਡੀ) ਨੇ ਕਿਹਾ ਸੀ ਕਿ ਨੀਰਵ ਮੋਦੀ ਨੂੰ ਲੈ ਕੇ ਸਪੁਰਦਗੀ ਦੀ ਅਪੀਲ 'ਤੇ ਯੂਕੇ ਦੇ ਗ੍ਰਹਿ ਸਕੱਤਰ ਨੇ ਅਦਾਲਤ' ਚ ਕਾਨੂੰਨੀ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ , ਸੀ ਬੀ ਆਈ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਨੀਰਵ ਦੇ ਸਪੁਰਦਗੀ ਕੇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ |


More News

NRI Post
..
NRI Post
..
NRI Post
..