ਵਾਸ਼ਿੰਗਟਨ / ਤਹਿਰਾਨ , 24 ਜੂਨ ( NRI MEDIA )
ਅਮਰੀਕਾ ਅਤੇ ਇਰਾਨ ਵਿੱਚ ਤਕਰਾਰ ਸਿਖਰ ਤੇ ਪਹੁੰਚ ਚੁਕੀ ਹੈ , ਅਮਰੀਕਾ ਨੇ ਇਰਾਨ ਉੱਤੇ ਸਾਈਬਰ ਹਮਲੇ ਸ਼ੁਰੂ ਕੀਤੇ ਹਨ , ਇਸਦੇ ਨਾਲ ਹੀ ਜਾਣਕਾਰੀ ਮਿਲ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੱਪ ਸੋਮਵਾਰ ਤੋਂ ਈਰਾਨ ਉੱਤੇ ਨਵੀਂਆਂ ਪਾਬੰਦੀਆਂ ਲਗਾ ਸਕਦੇ ਹਨ , ਟਰੰਪ ਨੇ ਕਿਹਾ ਕਿ ਅਸੀਂ ਇਰਾਨ ਨੂੰ ਪਰਮਾਣੁ ਹਥਿਆਰ ਵਿਕਸਿਤ ਨਹੀਂ ਕਰਨ ਦੇਵਾਂਗੇ , ਇਰਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਫ਼ੌਜ ਨੇ ਅਮਰੀਕਾ ਦੇ ਇੱਕ ਡਰੋਨ ਨੂੰ ਮਾਰੀਆ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ , ਇਕ ਰਿਪੋਰਟ ਦੇ ਅਨੁਸਾਰ, ਅਮਰੀਕਾ ਨੇ ਇਰਾਨ ਦੇ ਮਿਜ਼ਾਈਲ ਕੰਟ੍ਰੌਲ ਸਿਸਟਮ ਅਤੇ ਜਾਸੂਸੀ ਨੈੱਟਵਰਕ ਉੱਤੇ ਕਈ ਵਾਰ ਸਾਈਬਰ ਹਮਲੇ ਕੀਤੇ ਹਨ |
ਟਰੰਪ ਨੇ ਕਿਹਾ ਕਿ ਓਬਾਮਾ ਦੀ ਖਤਰਨਾਕ ਯੋਜਨਾ ਤਹਿਤ ਇਰਾਨ ਬਹੁਤ ਹੀ ਘੱਟ ਸਾਲ ਵਿਚ ਨਿਊਕਲੀਅਰ ਦੇ ਰਸਤੇ ਤੇ ਆ ਚੁਕਾ ਹੈ , ਹੁਣ ਬਗੈਰ ਜਾਂਚ ਦੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ , ਮੈਂ ਸੋਮਵਾਰ ਤੋਂ ਇਰਾਨ ਦੇ ਬਹੁਤ ਸਾਰੀਆਂ ਪਾਬੰਦੀਆਂ ਲਾਉਣ ਜਾ ਰਿਹਾ ਹਾਂ , ਅਸੀਂ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਜਦੋਂ ਇਰਾਨ ਤੋਂ ਸਾਰੀਆਂ ਪਾਬੰਦੀਆਂ ਹੱਟ ਜਾਣਗੀਆਂ ਅਤੇ ਉਹ ਫਿਰ ਇਕ ਖੁਸ਼ਹਾਲ ਰਾਸ਼ਟਰ ਬਣ ਜਾਵੇਗਾ , ਟਰੰਪ ਨੇ ਇਰਾਨ ਦੇ ਵਿਰੁੱਧ ਮਿਲਟਰੀ ਕਾਰਵਾਈ ਦੇ ਸਵਾਲ 'ਤੇ ਕਿਹਾ, "ਜਦੋਂ ਤੱਕ ਸਮੱਸਿਆ ਨੂੰ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਮਿਲਟਰੀ ਕਾਰਵਾਈ ਉੱਤੇ ਵਿਚਾਰ ਹੁੰਦਾ ਰਹੇਗਾ , ਉੱਥੇ ਹੀ, ਇਰਾਨ ਦੀ ਫ਼ੌਜ ਨੇ ਅਮਰੀਕਾ ਨੂੰ ਚਿਤਾਵਨੀ ਦੇ ਕੇ ਕਿਹਾ ਹੈ ਕਿ ਸਾਡੇ ਖਿਲਾਫ ਕਿਸੇ ਤਰ੍ਹਾਂ ਦਾ ਹਮਲਾ ਅਮਰੀਕਾ ਨੂੰ ਮਹਿੰਗਾ ਪੈ ਸਕਦਾ ਹੈ , ਇਰਾਨ ਦੀ ਫੌਜ ਨੇ ਇਕ ਗੋਲੀ ਬਦਲੇ ਅਮਰੀਕਾ ਨੂੰ ਤਬਾਹ ਕਰਨ ਦੀ ਗੱਲ ਕਹੀ ਸੀ |
ਜ਼ਿਕਰਯੋਗ ਹੈ ਕਿ 2015 ਵਿੱਚ ਇਰਾਨ ਨੇ ਅਮਰੀਕਾ, ਚੀਨ, ਰੂਸ, ਜਰਮਨੀ, ਫਰਾਂਸ ਅਤੇ ਬ੍ਰਿਟੇਨ ਦੇ ਨਾਲ ਇੱਕ ਸਮਝੌਤਾ ਕਰ ਕੇ ਦਸਤਖਤ ਕੀਤੇ ਸਨ , ਸਮਝੌਤੇ ਅਧੀਨ ਇਰਾਨ ਨੇ ਉਸ ਉੱਤੇ ਲਗਾਈ ਆਰਥਿਕ ਬੰਦਸ਼ ਨੂੰ ਹਟਾਉਣ ਦੀ ਥਾਂ 'ਤੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਸੀਮਿਤ ਕਰਨ ਲਈ ਸਹਿਮਤੀ ਦਿੱਤੀ ਸੀ , ਟਰੰਪ ਨੇ ਮਈ 2018 ਵਿੱਚ ਐਲਾਨ ਕੀਤਾ ਸੀ ਕਿ ਇਰਾਨ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਅਲੱਗ ਹੋ ਗਿਆ ਹੈ , ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਵਿਵਾਦ ਵਧਿਆ ਸੀ |



