ਰਾਵਲਪਿੰਡੀ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਦੇ ਰਾਵਲਪਿੰਡੀ ਵਿਖੇ ਫ਼ੌਜ ਦੇ ਇੱਕ ਹਸਪਤਾਲ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਇਸ ਵਿੱਚ 10 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀ ਲੋਕਾਂ ਨੂੰ ਐਮਰਜੈਂਸੀ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ।
ਕਵੇਟਾ ਦੇ ਇੱਕ ਮਾਨਵ ਅਧਿਕਾਰ ਵਰਕਰ ਨੇ ਅਹਿਸਾਨ ਉਲਾਹ ਮਿਯਾਖੇਲ ਨੇ ਇਹ ਦੋਸ਼ ਲਗਾਇਆ ਹੈ ਕਿ ਫ਼ੌਜ ਨੇ ਮੀਡੀਆ ਨੂੰ ਇਸ ਖ਼ਬਰ ਦੀ ਕਵਰੇਜ਼ ਕਰਨ ਤੋਂ ਰੋਕ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਧਮਾਕੇ ਦੇ ਸਮੇਂ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਅੱਤਵਾਦੀ ਐਲਾਨੇ ਗਏ ਅੱਤਵਾਦੀ ਸੰਗਠਨ ਦਾ ਪ੍ਰਮੁੱਖ ਆਗੂ ਮਸੂਦ ਅਜਹਰ ਵੀ ਇਸ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਸੀ ।



