ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਉੱਤਰ ਕੋਰੀਆਂ ਦੇ ਸਰਵ-ਉੱਚ ਨੇਤਾ ਕਿਮ ਜੋਂਗ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਨਿੱਜੀ ਚਿੱਠੀ ਲਿਖੀ ਹੈ। ਦੇਸ਼ ਦੀ ਸਰਕਾਰੀ ਕੋਰਿਅਨ ਨਿਊਜ਼ ਏਜੰਸੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਚਿੱਠੀ ਪੜ੍ਹਣ ਤੋਂ ਬਾਅਦ, ਕਿਮ ਨੇ ਸ਼ਾਂਤੀ ਨਾਲ ਕਿਹਾ ਕਿ ਇਸ ਚਿੱਠੀ ਵਿੱਚ ਬਹੁਤ ਵਧੀਆ ਗੱਲਾਂ ਲਿਖੀਆ ਹੋਈਆਂ ਹਨ। ਜਾਣਕਾਰੀ ਮੁਤਾਬਕ ਕਿਮ ਨੇ ਕਿਹਾ ਕਿ ਉਹ ਇਸ ਚਿੱਠੀ ਵਿੱਚ ਲਿਖੀਆਂ ਗੱਲਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨਗੇ। ਫ਼ਿਲਹਾਲ ਚਿੱਠੀ ਵਿੱਚ ਲਿਖੀਆਂ ਗੱਲਾਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ।



