ਪਾਕਿਸਤਾਨੀ ਫੌਜ ਦੀ ਵੱਡੀ ਕਾਰਵਾਈ – ਕਰਾਚੀ ਵਿੱਚ 3 ਅੱਤਵਾਦੀ ਢੇਰ

by

ਕਰਾਚੀ , 25 ਜੂਨ ( NRI MEDIA )

ਪਾਕਿਸਤਾਨ ਫੌਜ ਵੱਲੋਂ ਸ਼ੁਰੂ ਕੀਤੀ ਗਈ ਇਕ ਨਵੀ ਮੁਹਿੰਮ ਦੇ ਤਹਿਤ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਇਲਾਕੇ ਵਿਚ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਜਦਕਿ 2 ਭੱਜਣ ਵਿਚ ਕਾਮਯਾਬ ਰਹੇ ਹਨ, ਅੱਤਵਾਦੀਆਂ ਕੋਲੋਂ ਕਾਫੀ ਭਾਰੀ ਮਾਤਰਾ ਵਿਚ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ , ਸੁਰਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਮਿਲ ਕੇ ਕਰਾਚੀ ਵਿਚ ਇਕ ਵੱਡੀ ਸਾਜਿਸ਼ ਨੂੰ ਅੰਜਾਮ ਦੇਣਾ ਚਾਹੁੰਦੇ ਸਨ।


ਜਿਵੇਂ ਹੀ ਖੁਫੀਆ ਵਿਭਾਗ ਨੂੰ ਇਸਦੀ ਸੂਚਨਾ ਮਿਲੀ ਉਹਨਾਂ ਨੇ ਪੁਲਿਸ ਨੂੰ ਇਤਲਾਹ ਕਰ ਦਿੱਤਾ ਤੇ ਪੁਲਿਸ ਨੇ ਵੀ ਸਮਾਂ ਰਹਿੰਦੇ ਹੀ ਆਪਰੇਸ਼ਨ ਸ਼ੁਰੂ ਕਰ ਦਿਤਾ ਜਿਸ ਵਿੱਚ ਉਹ 3 ਅੱਤਵਾਦੀਆਂ ਨੂੰ ਮਾਰਨ ਵਿਚ ਕਾਮਯਾਬ ਰਹੇ ਹਾਲਾਂਕਿ ਦੋ ਅੱਤਵਾਦੀ ਫਰਾਰ ਹੋ ਗਏ  ਹਨ , ਮਾਰੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰਾਂ ਦੇ ਨਾਲ ਨਾਲ ਹੈਂਡ ਗ੍ਰੇਨੇਡ ਅਤੇ ਸੁਸਾਈਡ ਜੈਕਟਾਂ ਬਰਾਮਦ ਹੋਈਆਂ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਰਾਵਲਪਿੰਡੀ ਦੇ ਇਕ ਮਿਲਟਰੀ ਹਸਪਤਾਲ ਦੇ ਵਿਚ ਹਮਲਾ ਹੋਇਆ ਸੀ ਜਿਥੇ 10 ਲੋਕ ਜਖਮੀ ਹੋ ਗਏ ਸਨ . ਹਾਲੇ ਤਕ ਇਸ ਹਮਲੇ ਦੇ ਕਾਰਨ ਸਾਮਣੇ ਨਹੀਂ ਆਏ ਹਨ ਅਤੇ ਕਿਸੇ ਨੇ ਵੀ ਇਸ ਦੀ ਜਿੰਮੇਵਾਰੀ ਨਹੀਂ ਲਿਆ ਸੀ , ਫਿਲਹਾਲ ਜਾਂਚ ਪੜਤਾਲ ਜਾਰੀ ਹੈ।

More News

NRI Post
..
NRI Post
..
NRI Post
..