ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 27-06-2019 )

by mediateam

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 27-06-2019 )


1.. ਹੁਣ ਕੈਨੇਡਾ ਦੇ ਯੁਕੇਨ ਵਿੱਚ ਲੱਗੀ ਜੰਗਲੀ ਅੱਗ - ਦੇਖਦੇ ਹੀ ਦੇਖਦੇ 400 ਹੈਕਟੇਅਰ ਵਿੱਚ ਫੈਲੀ 

ਕੈਨੇਡਾ ਦੇ ਯੁਕੇਨ ਸ਼ਹਿਰ ਵਿੱਚ ਲੱਗੀ ਜੰਗਲੀ ਅੱਗ ਹੁਣ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ , ਇਹ ਅੱਗ ਪਹਿਲਾ ਥੋੜੇ ਖੇਤਰ ਵਿੱਚ ਲੱਗੀ ਹੋਈ ਸੀ ਜੋ ਹੁਣ ਵੱਧ ਕੇ 400 ਹੈਕਟੇਅਰ ਵਿੱਚ ਫੈਲ ਚੁੱਕੀ ਹੈ , ਇਕ ਦਿਨ ਵੀ ਹੀ ਇਹ ਅੱਗ ਵੱਡੇ ਖੇਤਰ ਵਿੱਚ ਫੈਲ ਗਈ ਹੈ ਜਿਸ ਤੋਂ ਬਾਅਦ ਪ੍ਰਸਾਸ਼ਨ ਚਿੰਤਤ ਨਜ਼ਰ ਆ ਰਿਹਾ ਹੈ , ਡੌਸਨ ਸਿਟੀ ਦੇ ਨਜ਼ਦੀਕ ਲੱਗੀ ਇਸ ਅੱਗ ਨੂੰ ਉਸੇ ਦਿਨ ਖੋਜ ਲਿਆ ਗਿਆ ਸੀ , ਸੁਰੱਖਿਆ ਸੇਵਾਵਾਂ ਨੇ ਟਵੀਟ ਕੀਤਾ ਹੈ ਕਿ ਅੱਗ ਦੇ ਹੋਰ ਖੇਤਰਾਂ ਵਿੱਚ ਅੱਗੇ ਵਧਣ ਦੀ ਉਮੀਦ ਹੈ , ਇਸਨੂੰ ਰੋਕਣ ਲਈ ਕਈ ਬਚਾਅ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਹੈ |


2.. ਆਪਣੇ ਹੀ ਲੋਕ ਹੋਏ ਰਾਸ਼ਟਰਪਤੀ ਟਰੰਪ ਦੇ ਖਿਲਾਫ - ਅਮਰੀਕੀ ਸੈਨਾ ਦੇ ਇਸਤੇਮਾਲ ਤੇ ਰਾਜਨੀਤੀ ਸ਼ੁਰੂ

ਇਰਾਨ ਦੇ ਖਿਲਾਫ ਫੌਜੀ ਕਾਰਵਾਈ ਦੀ ਧਮਕੀ ਦੇਣ ਵਾਲੇ ਅਮਰੀਕੀ  ਰਾਸ਼ਟਰਪਤੀ ਟਰੰਪ ਹੁਣ ਆਪਣੇ ਹੀ ਨੇਤਾਵਾਂ ਦੇ ਨਿਸ਼ਾਨੇ ਤੇ ਆ ਗਏ ਹਨ , ਰਿਪਬਲੀਕਨ ਪਾਰਟੀ ਦੇ ਦੋ ਸੰਸਦ ਮੈਂਬਰਾਂ ਮੈਂਟ ਗੇਟਜ਼ ਅਤੇ ਰੋ ਖੰਨਾ ਨੇ ਨੈਸ਼ਨਲ ਡਿਫੈਂਸ ਔਥਰਾਜੀਜੇਸ਼ਨ ਐਕਟ (ਐਨਡੀਏਏ) ਵਿਚ ਸੋਧ ਦੀ ਪੇਸ਼ਕਸ਼ ਕੀਤੀ ਹੈ , ਇਸ ਦੇ ਨਾਲ-ਇਰਾਨ 'ਤੇ ਫੌਜੀ ਕਾਰਵਾਈ ਤੋਂ ਪਹਿਲਾਂ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਕਾਂਗਰਸ (ਸਦਨ) ਦੀ ਮਨਜ਼ੂਰੀ ਲੈਣੀ ਪਵੇਗੀ , ਇਸ ਪਿਛਲੇ  ਰਿਪਬਲੀਕਨ ਸਾਂਸਦਾਂ ਦਾ ਤੱਥ ਹੈ ਕਿ ਇਸ ਜੰਗ ਨਾਲ ਅਮਰੀਕਾ ਉੱਤੇ ਖਰਬਾਂ ਰੁਪਏ ਦਾ ਬੋਝ ਪਵੇਗਾ , ਇਸ ਕਦਮ ਦਾ ਟਰੰਪ ਤੇ ਸਿੱਧਾ ਅਸਰ ਪਵੇਗਾ ਕਿਉਕਿ ਉਹ ਪਹਿਲਾ ਹੀ ਡੇਮੋਕ੍ਰੇਟ੍ਸ ਦੇ ਨਿਸ਼ਾਨੇ ਤੇ ਹਨ |


3.. ਭਗਵੰਤ ਮਾਨ ਦੇ ਬਿਆਨ ਤੇ ਤਕਰਾਰ ਜਾਰੀ - ਹੁਣ ਸੁਖਬੀਰ ਬਾਦਲ ਅਤੇ ਲੌਂਗੋਵਾਲ ਨੇ ਕੀਤੀ ਨਿਖੇਧੀ 

ਭਗਵੰਤ ਮਾਨ ਵਲੋਂ ਲੋਕਸਭਾ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਪਾਰਾ ਉਛਾਲ ਤੇ ਹੈ , ਇਸ ਬਿਆਨ ਨੂੰ ਲੈ ਕੇ ਕਈ ਸਿੱਖ ਆਗੂਆਂ ਨੇ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਿਆ ਹੈ , ਹੁਣ ਅਕਾਲੀ ਦਲ ਦੇ ਮੁਖੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼ਿਰੋਮਨੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਗੋਬਿਦ ਸਿੰਘ ਲੌਂਗੋਵਾਲ ਨੇ ਵੀ ਇਸ ਬਿਆਨ ਦੀ ਨਿਖੇਧੀ ਕੀਤੀ ਹੈ , ਜਿਕਰਯੋਗ ਹੈ ਕਿ ਭਗਵੰਤ ਮਾਨ ਨੇ ਲੋਕਸਭਾ ਵਿੱਚ ਬੋਲਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਸ਼ਹੀਦ ਭਗਤ ਸਿੰਘ ਉੱਤੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਹਨ |


4.. ਇਰਾਨ ਨੇ ਪਾਬੰਦੀਆਂ ਤੋਂ ਬਾਅਦ ਕੀਤਾ ਅਮਰੀਕਾ ਤੇ ਪਲਟਵਾਰ - ਕਿਹਾ ਦਬਾਅ ਅੱਗੇ ਨਹੀਂ ਝੁਕਣਗੇ 

ਇਰਾਨ ਅਤੇ ਅਮਰੀਕਾ ਦੇ ਵਿੱਚ ਜੰਗ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ , ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਤੇ ਕਈ ਨਵੀਆਂ ਪਾਬੰਦੀਆਂ ਲਾ ਕੇ ਇਰਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਹੁਣ ਇਰਾਨ ਨੇ ਪਲਟਵਾਰ ਕੀਤਾ ਹੈ  , ਇਰਾਨ ਦੇ ਸਭ ਤੋਂ ਪ੍ਰਮੁੱਖ ਆਗੂ ਅਤੀਤੱਲਾਹ ਅਲੀ ਖਮਨੇਈ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਦਬਾਅ ਅਤੇ ਅਪਮਾਨ ਦੇ ਅੱਗੇ ਨਹੀਂ ਝੁਕੇਗਾ , ਇਰਾਨੀ ਲੋਕ ਗਰੀਬ, ਆਜ਼ਾਦੀ ਅਤੇ ਪ੍ਰਗਤੀ ਚਾਹੁੰਦੇ ਹਨ '' ਇਸ ਲਈ ਭਿਆਨਕ ਦੁਸ਼ਮਣਾਂ ਦੇ ਦਬਾਅ ਕਾਰਨ ਇਰਾਨੀਆਂ ਨੂੰ ਕੋਈ ਫਰਕ ਨਹੀਂ ਪੈਂਦਾ |


5.. ਹਰਿਆਣਾ ਵਿੱਚ ਕਾਂਗਰਸੀ ਨੇਤਾ ਦਾ ਕਤਲ - ਦਿਨ ਦਿਹਾੜੇ ਮਾਰੀਆਂ ਗਈਆਂ 10 ਗੋਲੀਆਂ 

ਹਰਿਆਣਾ ਦੇ ਫਰੀਦਾਬਾਦ ਵਿੱਚ ਕਾਂਗਰਸ ਪ੍ਰਦੇਸ਼ ਬੁਲਾਰੇ ਵਿਕਾਸ ਚੌਧਰੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ , ਸੈਕਟਰ -9 ਵਿਚ ਹਮਲਾਵਰਾਂ ਨੇ ਵਿਕਾਸ ਚੌਧਰੀ ਨੂੰ 8 ਤੋਂ 10 ਗੋਲੀਆਂ ਮਾਰੀਆਂ , ਵਿਕਾਸ ਨੂੰ ਸਰਵੋਤਮ ਹਸਪਤਾਲ ਵਿੱਚ ਭਰਤੀ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ. ਮੌਕੇ ਤੋਂ ਗੋਲੀਆਂ ਦੇ 12 ਖਾਲੀ ਖੋਲ ਬਰਾਵੀ ਹਰਕਤ ਵਿੱਚ ਆਈ ਹੈ , ਪੁਲਿਸ ਸੂਤਰਾਂ ਦੇ ਅਨੁਸਾਰ, ਵਿਕਾਸ ਚੌਧਰੀ ਤੇ ਦੋ ਹਮਲਾਵਰਾਂ ਨੇ ਫਾਇਰਿੰਗ ਕੀਤੀ ਹੈ , ਜਿਨ੍ਹਾਂ ਦੀ ਤਲਾਸ਼ ਲਈ ਵੱਖ ਵੱਖ ਟੀਮਾਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

More News

NRI Post
..
NRI Post
..
NRI Post
..