ਸੋਨਾ 180 ਰੁਪਏ ਚੜ੍ਹਿਆ, ਚਾਂਦੀ 50 ਰੁਪਏ ਸੁਧਰੀ

by mediateam

ਨਵੀਂ ਦਿੱਲੀ — ਸੰਸਾਰਕ ਪੱਧਰ 'ਤੇ ਕੀਮਤੀ ਧਾਤੂਆਂ 'ਤੇ ਬਣੇ ਦਬਾਅ ਦੇ ਦੌਰਾਨ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 180 ਰੁਪਏ {ਚੜ੍ਹ ਕੇ 34350 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਹੈ ਅਤੇ ਚਾਂਦੀ 50 ਰੁਪਏ ਸੁਧਰ ਕੇ 38750 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਕੌਮਾਂਤਰੀ ਬਾਜ਼ਾਰ 'ਚ ਸੋਨਾ ਹਾਜ਼ਿਰ 0.42 ਫੀਸਦੀ ਡਿੱਗ ਕੇ 1402.43 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਤਰ੍ਹਾਂ ਨਾਲ ਅਗਸਤ ਦਾ ਸੋਨਾ ਵਾਇਦਾ ਵੀ 0.68 ਫੀਸਦੀ ਉਤਰ ਕੇ 1401.90 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਜਾਰੀ ਤਣਾਅ 'ਚ ਕੁਝ ਨਰਮੀ ਆਉਣ ਅਤੇ ਡਾਲਰ 'ਚ ਸੁਧਾਰ ਕਾਰਨ ਕੀਮਤੀ ਧਾਤੂਆਂ 'ਤੇ ਦਬਾਅ ਬਣਿਆ ਹੈ। ਇਸ ਦੌਰਾਨ ਚਾਂਗੀ 0.13 ਡਾਲਰ ਉਤਰ ਕੇ 15.22 ਡਾਲਰ ਪ੍ਰਤੀ ਔਂਸ ਬੋਲੀ ਗਈ।

More News

NRI Post
..
NRI Post
..
NRI Post
..