21 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਇਟਲੀ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ | ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ ਬੱਸ ਨੂੰ ਉਸ ਦੇ ਡਰਾਈਵਰ ਨੇ ਅਗ਼ਵਾ ਕਰ ਲਿਆ ਅਤੇ ਇਟਲੀ ਦੇ ਮਿਲਾਨ ਸ਼ਹਿਰ ਨੇੜੇ ਅੱਗ ਲਗਾ ਦਿੱਤੀ | ਡਰਾਈਵਰ ਨੇ ਜਿਸ ਸਮੇਂ ਬੱਸ ਨੂੰ ਅੱਗ ਲਗਾਈ, ਉਸ ਸਮੇਂ ਬੱਸ 'ਚ 51 ਬੱਚੇ ਸਵਾਰ ਸਨ |
ਮੌਕੇ 'ਤੇ ਇਕੱਤਰ ਲੋਕਾਂ ਨੇ ਬੱਸ ਦੀ ਪਿਛਲੀ ਖਿੜਕੀ ਤੋੜ ਕੇ ਬੱਚਿਆਂ ਨੂੰ ਬਚਾਅ ਲਿਆ | ਇਸ ਘਟਨਾ 'ਚ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ | ਪੁਲਿਸ ਵਲੋਂ ਬੱਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ | ਰਿਪੋਰਟ ਮੁਤਾਬਕ ਦੋਸ਼ੀ ਮੂਲ ਤੌਰ 'ਤੇ ਸੈਨੇਗਲ ਦਾ ਰਹਿਣ ਵਾਲਾ ਹੈ |
ਬੱਸ 'ਚ ਸਵਾਰ ਇੱਕ ਅਧਿਆਪਕ ਨੇ ਦੱਸਿਆ ਕਿ ਮੁਲਜ਼ਮ ਡਰਾਈਵਰ ਇਟਲੀ ਦੀ ਪ੍ਰਵਾਸੀ ਨੀਤੀ ਕਾਰਨ ਨਾਰਾਜ਼ ਲੱਗ ਰਿਹਾ ਸੀ | ਰਿਪੋਰਟ ਮੁਤਾਬਕ ਡਰਾਈਵਰ ਨੇ ਬੱਸ ਦੇ ਚਾਰੇ ਪਾਸੇ ਪਟਰੌਲ ਛਿੜਕ ਦਿੱਤਾ |



