ਅਮਰੀਕਾ ‘ਚ ਮਾਂ-ਬਾਪ ਨੇ ਕੁੱਟ-ਕੁੱਟ ਮਾਰੀ ਆਪਣੀ ਨਵਜੰਮੀ ਬੱਚੀ..!

by

ਟੈਕਸਾਸ (ਵਿਕਰਮ ਸਹਿਜਪਾਲ) : ਅਮਰੀਕਾ ਦੇ ਟੈਕਸਾਸ 'ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨਵਜੰਮੀ ਬੱਚੀ ਦੀ ਮੌਤ ਹੋ ਗਈ। ਮੌਤ ਆਮ ਨਹੀਂ ਸੀ , ਬੱਚੀ ਦੇ ਸ਼ਰੀਰ 'ਤੇ 90 ਤੋਂ ਵੱਧ ਫ੍ਰੈਕਚਰ ਅਤੇ ਸਿਰ ਦੇ ਸੱਟ ਦੇ ਨਿਸ਼ਾਨ ਕੀਤੇ ਹੋਰ ਹੀ ਇਸ਼ਾਰਾ ਕਰ ਰਹੇ ਸਨ। ਦੱਸ ਦੇਈਏ ਕਿ ਇਸ ਮਾਮਲੇ 'ਚ ਬੱਚੀ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਅਤੇ ਇਸਤਗਾਸਾ ਪੱਖ ਸਾਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਣਕਾਰੀ ਦਿੱਤੀ। ਬੀਤੇ ਦਿਨੀਂ ਇਸਤਗਾਸਾ ਪੱਖ ਨੇ ਦੱਸਿਆ ਜੈਜ਼ਮੀਨ ਰੋਬਿਨ ਨਾਮ (Jazmine Robin) ਦੀ ਬੱਚੀ (premature) ਬੱਚੀ ਸੀ ਅਤੇ ਹਜੇ ਸਿਰਫ 10 ਹਫਤੇ ਦੀ ਸੀ। ਪਿਛਲੇ ਸਾਲ 15 ਜੁਲਾਈ ਹਸਪਤਾਲ ਤੋਂ ਘਰ ਲਿਜਾਣ ਦੇ ਮਹਿਜ਼ 12 ਦਿਨ 'ਚ ਮੌਤ ਹੋ ਗਈ ਸੀ। ਬੱਚੀ ਦੇ ਪਿਤਾ ਜੇਸਨ ਰੋਬਿਨ (24) ਅਤੇ 21 ਸਾਲਾ ਮਾਂ ਕੈਥਰੀਨ ਵਿੰਨਧਮ ਵ੍ਹਾਈਟ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ। 


ਇਸ ਸਬੰਧੀ ਹੈਰਿਸ ਕਾਊਂਟੀ ਅਟਾਰਨੀ ਜਨਰਲ ਨੇ ਦੱਸਿਆ ਮਾਪੇ ਦੁਨੀਆਂ ਦੀ ਹਰ ਮੁਸੀਬਤ ਤੋਂ ਬਚਾਉਂਦੇ ਹਨ ਅਤੇ ਉਹਨਾਂ ਦਾ ਹੀ ਅਜਿਹਾ ਕਰਨਾ ਬਹੁਤ ਮੰਦਭਾਗੀ ਘਟਨਾ ਹੈ। ਉਹਨਾਂ ਦੱਸਿਆ ਕਿ ਪੂਰੀ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਹਿਊਸਟਨ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਕਿ ਪੋਸਟਮਾਰਟ ਸਾਫ ਹੋਇਆ ਕਿ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ। ਜਾਂਚ ਤੋਂ ਸਾਹਮਣੇ ਆਇਆ ਕਿ ਜੈਜ਼ਮੀਨ ( ਨਵਜੰਮੀ ) ਦੇ ਰੋਣ ਨਾਲ ਪਿਤਾ ਜੇਸਨ ਨੂੰ ਪ੍ਰੇਸ਼ਾਨ ਹੋ ਰਿਹਾ ਸੀ ਜਿਸ ਕਾਰਨ ਉਸਨੇ ਇਹ ਹਮਲਾ ਕੀਤਾ । ਬੱਚੀ ਦੀਆਂ 71 ਪਸਲੀਆਂ 'ਚ ਫ੍ਰੈਕਚਰ ਸੀ ਅਤੇ 23 ਹੱਡੀਆਂ ਟੁੱਟ ਗਈਆਂ ਸਨ । ਜੇਮਸ ਅਤੇ ਵ੍ਹਾਈਟ ਨੂੰ ਹੈਰਿਸ ਕਾਊਂਟੀ ਜੇਲ ਪਹੁੰਚਾਇਆ ਗਿਆ 

More News

NRI Post
..
NRI Post
..
NRI Post
..