22 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਕ੍ਰਾਂਤੀਕਾਰੀ ਸ਼ਹੀਦ-ਆਜ਼ਮ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਨੇ 23 ਮਾਰਚ 1931 ਨੂੰ, ਅੱਜ ਦੇ ਦਿਨ ਦੇਸ਼ ਦੀ ਖਾਤਰ ਹਸਦੇ ਹਸਦੇ ਫਾਂਸੀ ਦਾ ਫੰਦਾ ਚੁੰਮ ਲਿਆ ਸੀ |
17 ਦਸੰਬਰ,1928 ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਅੰਗ੍ਰੇਜ਼ੀ ਪੁਲਿਸ ਅਫ਼ਸਰ ਜੇ.ਪੀ. ਸਾਂਡਰਸ ਦੀ ਹੱਤਿਆ ਕੀਤੀ ਸੀ | ਦੱਸ ਦਈਏ ਕਿ ਫਾਂਸੀ ਸਮੇਂ ਭਗਤ ਸਿੰਘ 24, ਰਾਜਗੁਰੂ 23 ਅਤੇ ਸੁਖਦੇਵ 24 ਸਾਲਾਂ ਦੇ ਸਨ | ਓਥੇ ਹੀ ਭਗਤ ਸਿੰਘ ਨੇ ਜੇਲ੍ਹ 'ਚ ਆਪਣੇ ਅਫ਼ਸਰਾਂ ਦੀ ਲੜਾਈ ਲਈ ਆਪਣੇ ਸਾਥੀਆਂ ਨਾਲ ਮਿਲਕੇ 64 ਦਿਨਾਂ ਦੀ ਭੁੱਖ ਹੜਤਾਲ ਵੀ ਕੀਤੀ ਸੀ |
ਕਿਹਾ ਜਾਂਦਾ ਹੈ ਕਿ 24 ਮਾਰਚ ਦੀ ਸਵੇਰ ਨੂੰ ਫਾਂਸੀ ਦਾ ਸਮਾਂ ਤੈਅ ਕੀਤਾ ਗਿਆ ਸੀ, ਪਰ 23 ਮਾਰਚ ਦੀ ਰਾਤ ਨੂੰ ਬ੍ਰਿਟਿਸ਼ ਸਰਕਾਰ ਨੇ ਭੜਕੀ ਜਨਤਾ ਦੀ ਨਾਰਾਜ਼ਗੀ ਦੇ ਡਰ ਤੋਂ ਇਹਨਾਂ ਇਨਕਲਾਬੀਆਂ ਦੀ ਜੀਵਨ-ਸ਼ੈਲੀ ਨੂੰ ਰਾਤ ਭਰ 'ਚ ਹੀ ਖਤਮ ਕਰ ਦਿੱਤਾ ਸੀ |



