ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਆਈ.ਪੀ.ਐਲ. ਦਾ ਆਗਾਜ਼ 23 ਮਾਰਚ (ਕੱਲ) ਤੋਂ ਚੇਨਈ ਦੇ ਮੈਦਾਨ ਵਿੱਚ ਰਾਇਲ ਚੈਲੇਂਜਰ ਬੈਂਗਲੌਰ ਅਤੇ ਚੇਨਈ ਸੁਪਰ ਕਿੰਗ ਦੀਆਂ ਟੀਮਾਂ ਵਿਚਾਲੇ ਖੇਡੇ ਜਾ ਰਹੇ ਮੈਚ ਤੋਂ ਹੋ ਰਿਹਾ ਹੈ। ਦਸਣਯੋਗ ਹੈ ਕਿ ਇਸ ਸਾਲ ਬੀ.ਸੀ.ਸੀ.ਆਈ ਨੇ 14 ਫਰਵਰੀ 2019 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਕਾਰਨ ਉਦਘਾਟਨ ਸਮਾਰੋਹ ਨਹੀਂ ਕੀਤਾ ਅਤੇ ਇਸਦੇ ਲਈ ਰੱਖੀ ਹੋਈ ਪੈਸਾ ਰਾਸ਼ੀ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਜਵਾਨਾਂ ਦੇ ਪਰਵਾਰਾਂ ਨੂੰ ਦਿੱਤੀ ਜਾਵੇਗੀ।
