ਟਰੰਪ ਨੇ Huawei ਨੂੰ ਅਮਰੀਕੀ ਕੰਪਨੀਆਂ ਨਾਲ ਵਪਾਰ ਕਰਨ ਲਈ ਦਿਤੀ ਹਰੀ ਝੰਡੀ

by

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਵਾਵੇ ਨੂੰ ਵੱਡੀ ਰਾਹਤ ਦਿੱਤੀ ਹੈ। ਟਰੰਪ ਨੇ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੂੰ ਅਮਰੀਕੀ ਕੰਪਨੀ ਨਾਲ ਵਪਾਰ ਕਰਨ ਤੇ ਮੋਬਾਇਲ ਪਾਰਟਸ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਵਾਵੇ ਤੋਂ ਇਲਾਵਾ ਟਰੰਪ ਨੇ ਕਈ ਹੋਰ ਚਾਇਨੀਜ਼ ਕੰਪਨੀਆਂ ਨੂੰ ਅਮਰੀਕੀ ਟੈਕ ਕੰਪਨੀਆਂ ਨਾਲ ਵਪਾਰ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਦੱਸ ਦਈਏ ਕਿ ਸ਼ਨੀਵਾਰ ਨੂੰ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਹੁਵਾਵੇ ਸਣੇ ਕਈ ਚੀਨੀ ਕੰਪਨੀਆਂ ਨੂੰ ਅਮਰੀਆ 'ਚ ਵਪਾਰ ਕਰਨ ਦੀ ਮਨਜ਼ੂਰੀ ਦੇਣਗੇ। 

ਜਾਪਾਨ ਜੇ ਓਸਾਕਾ 'ਚ ਚੱਲ ਰਹੇ 20 ਸਿਖਰ ਸੰਮੇਲਨ 'ਚ ਟਰੰਪ ਨੇ ਕਿਹਾ, 'ਅਮਰੀਕੀ ਕੰਪਨੀਆਂ ਆਪਣੇ ਉਪਕਰਣਾਂ ਨੂੰ ਹੁਵਾਵੇ ਨੂੰ ਵੇਚ ਸਕਦੀਆਂ ਹਨ, ਹਾਲਾਂਕਿ ਸਿਰਫ ਉਪਕਰਣਾਂ ਦਾ ਕਾਰੋਬਾਰ ਹੋਵੇਗਾ ਜਿਨ੍ਹਾਂ ਨਾਲ ਕੋਈ ਰਾਸ਼ਟਰੀ ਸੁਰੱਖਿਆ ਦੀ ਸਮੱਸਿਆ ਨਹੀਂ ਹੈ।' ਟਰੰਪ ਨੇ ਅੱਗੇ ਕਿਹਾ ਕਿ ਸਰਕਾਰ ਦੇ ਅਧਿਕਾਰੀ ਜਲਦ ਹੀ ਹੁਵਾਵੇ ਨਾਲ ਇਕ ਬੈਠਕ ਕਰਨਗੇ।

More News

NRI Post
..
NRI Post
..
NRI Post
..