ਟਰੰਪ ਪੁੱਜੇ ਕਿਮ ਜੋਂਗ ਉਨ ਦੇ ਦੇਸ਼ – ਉੱਤਰ ਕੋਰੀਆ ਪੁੱਜਣ ਵਾਲੇ ਪਹਿਲੇ ਰਾਸ਼ਟਰਪਤੀ

by mediateam

ਪਿਓਂਗਯਾਂਗ , 30 ਜੂਨ ( NRI MEDIA )

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੀਆਈ ਪ੍ਰਾਂਤ ਦੇ ਅਸੈਨਿਕ ਖੇਤਰ ਵਿੱਚ ਐਤਵਾਰ ਨੂੰ ਉੱਤਰੀ ਕੋਰੀਆ ਦੇ ਸਾਸ਼ਕ ਕਿਮ ਜੌਗ-ਉਨ ਨਾਲ ਮੁਲਾਕਾਤ ਕੀਤੀ ਹੈ , ਟਰੰਪ ਨੇ ਉੱਤਰ ਕੋਰੀਆ ਪੁੱਜ ਕੇ ਸਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ, ਇਸ ਤੋਂ ਪਹਿਲਾ ਟਰੰਪ ਨੇ ਜੀ -20 ਸਮੇਲਨ ਵਿੱਚ ਕਿਮ ਨਾਲ ਮਿਲਣ ਦਾ ਐਲਾਨ ਕੀਤਾ ਸੀ ਪਰ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਸਿੱਧੇ ਉਨ੍ਹਾਂ ਦੇ ਦੇਸ਼ ਪੁੱਜ ਜਾਣਗੇ |


ਟਰੰਪ ਨੇ ਕਿਹਾ ਕਿ ਉੱਤਰੀ ਕੋਰੀਆ ਅਤੇ ਅਮਰੀਕਾ ਦੇ ਸਬੰਧ ਬਿਹਤਰ ਹੋ ਗਏ ਹਨ , ਪਿਛਲੇ ਇਕ ਸਾਲ ਵਿੱਚ ਦੋਵਾਂ ਨੇਤਾਵਾਂ ਦੇ ਵਿਚਕਾਰ ਇਹ ਤੀਜੀ ਮੁਲਾਕਾਤ ਹੈ , ਇਹ ਦੱਖਣੀ ਕੋਰੀਆ, ਉੱਤਰੀ ਕੋਰੀਆ ਅਤੇ ਅਮਰੀਕਾ ਦੇ ਵਿਚਕਾਰ ਪਹਿਲੀ ਤਿੰਨ ਪੱਖੀ ਮੀਟਿੰਗ ਵੀ ਹੈ , ਇਸ ਤੋਂ ਪਹਿਲਾਂ ਟਰੰਪ ਨੇ ਇੱਥੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਦੇ ਨਾਲ ਮੁਲਾਕਾਤ ਕੀਤੀ |

ਇਸ ਤੋਂ ਬਾਅਦ ਟਰੰਪ ਉੱਤਰੀ ਕੋਰੀਆ ਦੀ ਸਰਹਦ ਤੇ ਗਏ ਅਤੇ ਉੱਤਰ ਕੋਰੀਆ ਦੇ ਚੇਅਰਮੈਨ ਕਿਮ ਨਾਲ ਬੈਠਕ ਕੀਤੀ , ਕਿਮ ਨੇ ਉੱਤਰ ਕੋਰੀਆ ਦੀ ਸਰਹੱਦ ਵਿੱਚ ਦਾਖਲ ਹੋਣ ਦੇ ਟਰੰਪ ਦੇ ਫੈਸਲੇ ਤੇ ਉਹਨਾਂ ਨੂੰ ਧੰਨਵਾਦ ਦਿੱਤਾ , ਓਥੇ ਹੀ ਟਰੰਪ ਨੇ ਕਿਹਾ, '' ਜੇ ਕਿਮ ਨਹੀਂ ਆਉਂਦੇ ਤਾਂ ਮੈਨੂੰ ਬੁਰਾ ਲੱਗਦਾ , ਮੈਂ ਕਿਮ ਨੂੰ ਹੁਣ ਵ੍ਹਾਈਟ ਹਾਊਸ ਆਉਣ ਲਈ ਸੱਦਾ ਦੇਵਾਂਗਾ ,  ਇਸ ਤੋਂ ਅੱਗੇ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਕੋਰੀਆ ਦੀ ਸਰਹੱਦ ਵਿੱਚ ਦਾਖਲ ਹੋਣ ਵਾਲਾ ਪਹਿਲਾ ਰਾਸ਼ਟਰਪਤੀ ਬਣਨ ਦੀ ਪ੍ਰਾਪਤੀ ਇਕ 'ਮਹਾਨ ਉਪਲਬਧੀ' ਹੈ , ਟਰੰਪ ਨੇ ਇਸਨੂੰ ਸਨਮਾਨ ਦੀ ਗੱਲ ਦੱਸਿਆ ਹੈ |

More News

NRI Post
..
NRI Post
..
NRI Post
..