ਵਾਸ਼ਿੰਗਟਨ / ਤਹਿਰਾਨ , 01 ਜੁਲਾਈ ( NRI MEDIA )
ਈਰਾਨ ਅਤੇ ਅਮਰੀਕਾ ਵਿੱਚ ਇਸ ਸਮੇਂ ਵੀ ਤਕਰਾਰ ਜਾਰੀ ਹੈ ਜਿਸ ਦਾ ਸੇਕ ਹੋਰ ਦੇਸ਼ਾਂ ਨੂੰ ਝੱਲਣਾ ਪੈ ਸਕਦਾ ਹੈ ,ਇਰਾਨ ਵਿੱਚ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਬ੍ਰਾਇਨ ਹੁੱਕ ਨੇ ਹੁਣ ਮਾਮਲੇ ਤੇ ਵੱਡਾ ਬਿਆਨ ਦਿੱਤਾ ਹੈ , ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਵੀ ਦੇਸ਼ ਈਰਾਨ ਤੋਂ ਕੱਚਾ ਤੇਲ ਖਰੀਦੇਗਾ ਉਹ ਉੱਤੇ ਅਮਰੀਕਾ ਵੱਡੀਆਂ ਪਾਬੰਦੀਆਂ ਲਾਵੇਗਾ ਫਿਲਹਾਲ ਇਸ ਮਾਮਲੇ ਵਿਚ ਕਿਸੇ ਵੀ ਦੇਸ਼ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ , ਇਸ ਤੋਂ ਪਹਿਲਾਂ ਪਿਛਲੇ ਸੋਮਵਾਰ ਅਮਰੀਕਾ ਨੇ ਈਰਾਨ ਉੱਤੇ ਸਖ਼ਤ ਪਾਬੰਦੀਆਂ ਲਾਈਆਂ ਸਨ ਹੁਣ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਹ ਉੱਤੇ ਜੁਰਮਾਨਾ ਲਾਇਆ ਜਾਵੇਗਾ |
ਹੁੱਕ ਨੇ ਕਿਹਾ ਕਿ ਇਰਾਨ ਤੋਂ ਕੱਚੇ ਤੇਲ ਦੀ ਬਰਾਮਦ ਕਰਨ ਵਾਲੇ ਹਰ ਦੇਸ਼ ਤੇ ਬੈਨ ਲਾਇਆ ਜਾਵੇਗਾ ਫਿਲਹਾਲ ਏਸ਼ੀਆ ਵਿਚ ਕਿਸੇ ਵੀ ਦੇਸ਼ ਨੂੰ ਇਰਾਨ ਤੋਂ ਕੱਚੇ ਤੇਲ ਦੀ ਦਰਾਮਦ ਕਰਨ ਦੀ ਛੋਟ ਨਹੀਂ ਦਿੱਤੀ ਗਈ ਹੈ ਦਰਅਸਲ ਇਹ ਬਿਆਨ ਟਰੰਪ ਦੇ ਉਸ ਫੈਸਲੇ ਤੋਂ ਬਾਅਦ ਆਇਆ ਹੈ, ਜਿਸ ਵਿਚ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦੇਣ ਦੀ ਗੱਲ ਕਹਿ ਗਈ ਹੈ , ਇਸ ਤੋਂ ਪਹਿਲਾਂ ਕੁਝ ਦੇਸ਼ਾਂ ਨੂੰ ਇਰਾਨ ਤੋਂ ਕੱਚੇ ਤੇਲ ਦੀ ਦਰਾਮਦ ਕਰਨ ਵਿੱਚ ਛੂਟ ਮਿਲੀ ਸੀ |
ਹੁੱਕ ਦੇ ਮੁਤਾਬਕ ਇਰਾਨ ਤੋਂ ਦਰਾਮਦ ਕਰਨ ਵਾਲੇ ਦੇਸ਼ਾਂ ਵਿੱਚ ਸਭ ਤੋਂ ਪਹਿਲਾ ਨਾਮ ਚੀਨ ਦਾ ਹੈ , ਚੀਨ ਨੇ ਵੀ ਵਾਸ਼ਿੰਗਟਨ ਦੁਆਰਾ ਪਾਬੰਦੀ ਲਗਾਉਣ ਦੀ ਆਲੋਚਨਾ ਕੀਤੀ ਸੀ , ਅੰਤਰਰਾਸ਼ਟਰੀ ਸਮੁਦਾਇ ਵਿੱਚ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਸੀ , ਅਸਲ ਵਿੱਚ, ਯੂਰੋਪੀਅਨ ਯੂਨੀਅਨ ਆਪਣੀ ਵਲੋਂ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਇਰਾਨ ਨੂੰ 2015 ਨਿਊਕਲੀਅਰ ਡੀਲ ਵਿੱਚ ਬਣਾ ਕੇ ਰੱਖਿਆ ਜਾਵੇ ਹਾਲਾਂਕਿ ਪਿਛਲੇ ਸਾਲ ਟਰੰਪ ਨੇ ਇਸ ਡੀਲ ਵਿੱਚੋ ਬਾਹਰ ਹੋਣ ਦੀ ਗੱਲ ਕਹੀ ਸੀ |



