ਅਮਰੀਕਾ ਦੀ ਪ੍ਰਾਈਡ ਪਰੇਡ ਵਿੱਚ ਸ਼ਾਮਲ ਹੋਏ ਲੱਖਾਂ ਲੋਕ

by mediateam

ਨਿਉਯਾਰਕ , 01 ਜੁਲਾਈ ( NRI MEDIA )

ਨਿਉਯਾਰਕ ਅਤੇ ਸੈਨ ਫਰਾਂਸਿਸਕੋ ਦੇ ਵਿਚ ਹੋਈ ਪ੍ਰਾਈਡ ਪਰੇਡ ਵਿਚ ਐਲ. ਜੀ. ਬੀ. ਟੀ. ਸਮੂਹ ਦੇ ਤਕਰੀਬਨ ਡੇਢ਼ ਲਖ ਲੋਕਾਂ ਨੇ ਸਤਰੰਗੀ ਕਪੜੇ ਪਾ ਕੇ ਹਿੱਸਾ ਲਿਆ, ਇਸਦੇ ਨਾਲ ਹੀ ਇਸ ਪਰੇਡ ਦੇ ਵਿਚ ਕਈ ਸਾਰੇ ਹੌਲੀਵੁਡ ਦੇ ਸਿਤਾਰੇ ਵੀ ਸ਼ਾਮਿਲ ਹੋਏ , ਇਹ ਪ੍ਰਾਈਡ ਪਰੇਡ ਉਦੋਂ ਤੋਂ ਮਨਾਉਣੀ ਸ਼ੁਰੂ ਹੋਈ ਜਦ ਸਾਲ 1969 ਦੇ ਵਿਚ ਪੁਲਿਸ ਵਾਲਿਆਂ ਨੇ ਇਕ ਗੇ ਬੰਦੇ ਨੂੰ ਕਾਫੀ ਤਸ਼ਦੱਦ ਦੇਣ ਮਗਰੋਂ ਜਾਣੋ ਮਾਰ ਦਿੱਤਾ ਸੀ , ਇਸ ਘਟਨਾ ਤੋਂ ਬਾਅਦ ਹਰ ਸਾਲ ਐਲ. ਜੀ. ਬੀ. ਟੀ. ਸਮੂਹ ਦੇ ਹੱਕ ਵਿਚ ਅਤੇ ਪੁਲਿਸ ਦੇ ਵਿਰੋਧ ਵਿਚ ਪ੍ਰਾਈਡ ਪਰੇਡ ਕੱਢੀ ਜਾਂਦੀ ਹੈ।


ਐਲ. ਜੀ. ਬੀ. ਟੀ. ਸਮੂਹ ਦੇ ਹਰ ਉਮਰ ਵਰਗ ਦੇ ਵਿਅਕਤੀ ਨੇ ਹਾਥ ਵਿਚ ਸਤਰੰਗੀ ਝੰਡੇ ਫੜੇ ਹੋਏ ਸਨ ,ਮੋਟਰਸਾਇਕਲਾਂ ਉਤੇ ਅਤੇ ਕੁਝ ਕੁ ਲੋਕ ਪੈਦਲ ਵੀ ਰੰਗ ਬਿਰੰਗੀ ਪੋਸ਼ਾਕ ਪਾ ਕੇ ਹੱਸਦੇ ਖੇਡਦੇ ਨੱਚਦੇ ਇਸ ਪਰੇਡ ਦਾ ਹਿੱਸਾ ਬਣੇ , ਇਸ ਪਰੇਡ ਦੇ ਵਿਚ ਸਿਰਫ ਨਿਉਯਾਰਕ ਹੀ ਨਹੀਂ ਬਲਕਿ ਹੋਰ ਕਈ ਸਥਾਨ ਤੋਂ ਆਏ ਲੋਕਾਂ ਨੇ ਵੀ ਹਿੱਸਾ ਲਿਆ , ਰਾਹ ਵਿਚ ਕਈ ਲੋਕ ਖੜ੍ਹ ਕੇ ਇਸ ਪਰੇਡ ਨੂੰ ਵੇਖ ਰਹੇ ਸਨ।

ਜਿਕਰਯੋਗ ਗੱਲ ਹੈ ਕਿ ਬੜੇ ਦੇਸ਼ਾਂ ਦੇ ਵਿਚ ਐਲ. ਜੀ. ਬੀ. ਟੀ. ਸਮੂਹ ਨੂੰ ਆਮ ਲੋਕਾਂ ਵਾਂਗ ਹੀ ਰਹਿਣ ਦਾ, ਆਪਸ ਵਿਚ ਵਿਆਹ ਕਰਵਾਉਣ ਦਾ ਅਤੇ ਇਕ ਸੁਰੱਖਿਅਤ ਅਤੇ ਸਨਮਾਨਿਤ ਜੀਵਨ ਜਿਉਣ ਦੀ ਖੁੱਲ ਅਤੇ ਹੱਕ ਹੈ ਜਦਕਿ ਕਈ ਦੇਸ਼ਾਂ ਦੇ ਵਿਚ ਇਨ੍ਹਾਂ ਸਮੂਹਾਂ ਖਿਲਾਫ ਕਾਫੀ ਸਖਤ ਨਿਯਮ ਬਣਾਏ ਗਏ ਹਨ ਜੋ ਕਿ ਅੱਜ ਦੇ ਜ਼ਮਾਨੇ ਵਿਚ ਬਹੁਤ ਹੀ ਗਲਤ ਹਨ, ਇਨਸਾਨ ਹੋਣ ਦੇ ਨਾਤੇ ਹਰ ਕਿਸੇ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਬਿਤਾਉਣ ਦਾ ਹੱਕ ਹੈ , ਸਮਾਨਤਾ ਦਾ ਹੱਕ ਸਭ ਨੂੰ ਮਿਲਣਾ ਚਾਹੀਦਾ ਹੈ ਬਿਨਾ ਇਹ ਦੇਖੇ ਕਿ ਕੌਣ ਕਿਸ ਲਿੰਗ ਨਾਲ ਸੰਬੰਧ ਰੱਖਦਾ ਹੈ।

More News

NRI Post
..
NRI Post
..
NRI Post
..