ਵਾਸ਼ਿੰਗਟਨ , 02 ਜੁਲਾਈ ( NRI MEDIA )
ਕੈਨੇਡਾ ਦੇ ਇਕ ਕਾਰਟੂਨਿਸਟ ਮਾਈਕਲ ਡੇ ਐਡਰ ਦੋ ਦਹਾਕਿਆਂ ਤੋਂ ਕਾਰਟੂਨ ਚਿੱਤਰ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ ਪਰ ਅਮਰੀਕੀ ਰਾਸ਼ਟਰਪਤੀ ਅਤੇ ਅਮਰੀਕਾ-ਮੈਕਸੀਕੋ ਬਾਰਡਰ ਦਾ ਇਕ ਕਾਰਟੂਨ ਬਨਾਉਣ ਉੱਤੇ ਉਹਨਾਂ ਨੂੰ ਚਾਰ ਅਖਬਾਰਾਂ ਨਾਲ ਆਪਣੇ ਕੰਟ੍ਰੈਕਟ ਤੋਂ ਹੱਥ ਧੋਣੇ ਪਏ ਹਨ , ਇਸ ਤਸਵੀਰ ਵਿਚ ਟਰੰਪ ਇਕ ਗੋਲ੍ਫ ਕਾਰਟ ਨਾਲ ਦਿੱਖ ਰਹੇ ਹਨ ,ਜਿਸ ਵਿਚ ਔਸਕਰ ਅਲਬਰਟੋ ਮਾਰਟੀਨੇਜ਼ ਰਾਮੀਰੇਜ਼ ਦੇ ਨਾਲ ਉਸਦੀ 23 ਮਹੀਨੇ ਦੀ ਲੜਕੀ ਵਾਲੇਰੀਆ ਨੂੰ ਵੀ ਦਰਸ਼ਾਇਆ ਗਿਆ ਹੈ। ਇਹ ਪਿਓ ਧੀ ਅਮਰੀਕਾ-ਮੈਕਸੀਕੋ ਦਾ ਬਾਰਡਰ ਪਾਰ ਕਰਦੇ ਸਮੇ ਰਿਓ ਗ੍ਰੈੰਡੇ ਨਦੀ ਵਿਚ ਡੁੱਬ ਗਏ ਸਨ।

ਇਸ ਕਾਰਟੂਨ ਨੇ ਕੈਨੇਡਾ-ਅਮਰੀਕਾ ਅਤੇ ਉਸਦੇ ਆਸ ਪਾਸ ਦੇ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ , ਕੁਝ ਹਾਲੀਵੁਡ ਦੀ ਹਸਤੀਆਂ ਨੇ ਕਿਹਾ ਕਿ ਇਸ ਚਿੱਤਰ ਲਈ ਤਾਂ ਇਨਾਮ ਮਿਲਣਾ ਚਾਹੀਦਾ ਹੈ , ਐੱਡਰ ਨੇ ਟਵਿੱਟਰ ਉਤੇ ਦੱਸਿਆ ਕਿ ਉਨ੍ਹਾਂ ਨੂੰ ਚਾਰ ਅਖਬਾਰ ਕੰਪਨੀਆਂ ਮੋਨਕਸ਼ਨ ਟਾਇਮਸ ਟ੍ਰਾੰਸਕਕ੍ਰਿਪਟ, ਫੇਡਰਿਕਸ਼ਨ ਡੇਲੀ ਗਲੇਨਰ, ਟੈਲੀਗ੍ਰਾਫ ਜਰਨਲ ਅਤੇ ਟੈਲੀਗ੍ਰਾਫ ਸੇਂਟ ਜੋਨ ਵਿੱਚੋ ਕੱਢ ਦਿਤਾ ਗਿਆ ਹੈ , ਐੱਡਰ ਨੇ ਕਾਰਟੂਨਿਸਟ ਦੀ ਤਰਾਹ ਆਪਣਾ ਸਫ਼ਰ ਸਾਲ 2000 ਵਿਚ ਸ਼ੁਰੂ ਕੀਤਾ ਸੀ।
ਇਕ ਰਾਜਨੀਤਿਕ ਕਾਰਟੂਨਿਸਟ ਅਤੇ ਕੈਨੇਡੀਅਨ ਐਸੋਸਿਏਸ਼ਨ ਦੇ ਪ੍ਰੈਸੀਡੈਂਟ ਵੇਸ ਟੇਲਰ ਦਾ ਦੇਖਣਾ ਹੈ ਕਿ ਚਾਹੇ ਐੱਡਰ ਮੁਤਾਬਿਕ ਉਹਨਾਂ ਨੂੰ ਕੱਢਣ ਦਾ ਕਾਰਨ ਨਹੀਂ ਦਿਤਾ ਗਿਆ ਪਰ ਉਹਨਾਂ ਨੂੰ ਕਦੋ ਕਢਿਆ ਗਿਆ ਇਸ ਤੋਂ ਸਾਫ ਪਤਾ ਲੱਗਦਾ ਹੈ ਅਤੇ ਇਹ ਕੋਈ ਸੰਜੋਗ ਨਹੀਂ ਹੋ ਸਕਦਾ , ਟੇਲਰ ਨੇ ਕਿਹਾ ਕਿ, "ਇੱਕ ਸੰਖੇਪ ਅਵਧੀ ਵਾਸਤੇ ਡੇ ਐੱਡਰ ਐਂਟੀ ਟਰੰਪ ਅੰਦੋਲਨ ਲਈ ਇਕ ਮੁਖ ਚੇਹਰਾ ਸਨ , ਜੇਕਰ ਤੁਸੀਂ ਇੱਕ ਕਾਰਟੂਨਿਸਟ ਹੋ ਤਾ ਇਹ ਇਕ ਸਹੀ ਜਗਾਹ ਹੈ ਤੁਹਾਡੇ ਲਈ , ਪਰ ਜੇਕਰ ਤੁਸੀਂ ਅਮਰੀਕਾ ਵਿੱਚ ਕਾਰੋਬਾਰੀ ਸਬੰਧਾਂ ਦੇ ਨਾਲ ਇੱਕ ਵਿਦੇਸ਼ੀ ਕੰਪਨੀ ਲਈ ਕੰਮ ਕਰਦੇ ਹੋ ਤਾਂ ਇਹ ਇੱਕ ਬੁਰਾ ਸਥਾਨ ਹੈ।"
ਬਰੁਨਸਵਿਕ ਨਿਊਜ਼ ਦਾ ਕਹਿਣਾ ਹੈ ਕਿ ਟਰੰਪ ਵਾਲਾ ਕਾਰਟੂਨ ਪ੍ਰਕਾਸ਼ਿਤ ਕਰਨ ਲਈ ਪੇਸ਼ਗੀ ਨਹੀਂ ਦਿਤੀ ਗਈ ਸੀ , ਉਹਨਾਂ ਨੇ ਇਕ ਬਿਆਨ ਵਿਚ ਕਿਹਾ ਕਿ ਐੱਡਰ ਦਾ ਕੰਟ੍ਰੈਕਟ ਖਤਮ ਹੋ ਗਿਆ ਸੀ ਇਸ ਲਈ ਉਸਦੀ ਜਗਾਹ ਕਿਸੇ ਹੋਰ ਨੂੰ ਰੱਖਣ ਵਾਸਤੇ ਉਸਨੂੰ ਕੱਢਿਆ ਗੋਇਆ ਹੈ , ਕੰਪਨੀ ਐੱਡਰ ਨੂੰ ਟਰੰਪ ਉਤੇ ਕਾਰਟੂਨ ਬਣਾਉਣ ਕਰਕੇ ਕੱਢਣ ਦੀ ਗੱਲ ਨੂੰ ਸਿਰੇ ਖਾਰਿਜ ਕਰਦੀ ਹੈ।



