ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਈਰਾਨ ਨੂੰ ਡੋਨਾਲਡ ਟਰੰਪ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਅਸੀ ਉਸ ਦਾ ਬੁਰਾ ਹਾਲ ਕਰ ਦੇਵਾਂਗੇ ਅਸੀ ਉਸ ਸਥਿਤੀ 'ਚ ਹਾਂ। 2015 'ਚ ਹੋਏ ਪ੍ਰਮਾਣੂ ਸਮਝੌਤੇ 'ਚ ਤੈਅ ਸੀਮਾ ਤੋਂ ਜ਼ਿਆਦਾ ਯੂਰੇਨੀਅਮ ਇਕੱਠਾ ਕਰਨ ਦੀਆਂ ਖਬਰਾਂ 'ਤੇ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਚਿਤਾਇਆ ਹੈ ਕਿ ਵਾਸ਼ਿੰਗਟਨ ਉਸ ਦੇ ਨਾਲ ਕਿਤੇ ਬੁਰਾ ਕਰਨ ਦੀ ਸਥਿਤੀ 'ਚ ਹੈ।
ਸੋਮਵਾਰ ਨੂੰ ਫਾਕਸ ਨਿਊਜ਼ ਨਾਲ ਗੱਲਬਾਤ ਦੌਰਾਨ ਟਰੰਪ ਨੇ ਇਹ ਗੱਲ ਕਹੀ। ਦਸਣਯੋਗ ਹੈ ਕਿ ਅਮਰੀਕਾ ਨੇ ਈਰਾਨ 'ਤੇ 2015 ਦੇ ਪ੍ਰਮਾਣੂ ਸਮਝੌਤੇ 'ਚ ਤੈਅ ਸ਼ਰਤਾਂ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਕਦੇ ਵੀ ਈਰਾਨ ਨੂੰ ਪ੍ਰਮਾਣੂ ਹਥਿਆਰ ਤਿਆਰ ਨਹੀਂ ਕਰਨ ਦੇਵੇਗਾ। ਹਾਲਾਂਕਿ ਈਰਾਨ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਜੁਆਇੰਟ ਐਕਸ਼ਨ ਪਲਾਨ ਮਤਲਬ ਈਰਾਨ ਪ੍ਰਮਾਣੂ ਸਮਝੌਤੇ ਦੇ ਤਹਿਤ ਤੈਅ ਕੀਤੀਆਂ ਗਈਆਂ ਸ਼ਰਤਾਂ ਦਾ ਕੋਈ ਉਲੰਘਣ ਨਹੀਂ ਕੀਤਾ ਹੈ।



