ਪੰਜਾਬ ਦੇ ਕਈ ਇਲਾਕਿਆਂ ‘ਚ ਪੰਜ ਜੁਲਾਈ ਨੂੰ ਹੋਵੇਗੀ ਬਾਰਿਸ਼

by mediateam

ਮੌਸਮ: ਮੌਸਮ ਨੇ ਇਕ ਵਾਰ ਮੁੜ ਕਰਵਟ ਬਦਲੀ ਹੈ। ਸੋਮਵਾਰ ਨੂੰ ਜਿੱਥੇ ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿਚ ਚਾਰ ਜੁਲਾਈ ਤੋਂ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਸੀ ਉੱਥੇ ਮੰਗਲਵਾਰ ਨੂੰ ਪੇਸ਼ੀਨਗੋਈ ਬਦਲ ਗਈ ਹੈ ਜਿਸ ਤਹਿਤ ਲੁਧਿਆਣਾ, ਪਟਿਆਲਾ ਤੇ ਸ੍ਰੀ ਅਨੰਦਪੁਰ ਸਾਹਿਬ 'ਚ ਚਾਰ ਜੁਲਾਈ ਨੂੰ ਮਿੱਟੀ-ਘੱਟੇ ਭਰੀਆਂ ਹਵਾਵਾਂ ਚੱਲਣ, ਬੱਦਲ ਛਾਏ ਰਹਿਣ ਤੇ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਉੱਥੇ ਅੰਮ੍ਰਿਤਸਰ, ਬਠਿੰਡਾ, ਪਠਾਨਕੋਟ, ਜਲੰਧਰ, ਕਪੂਰਥਲਾ ਤੇ ਫਿਰੋਜ਼ਪੁਰ 'ਚ ਚਾਰ ਜੁਲਾਈ ਨੂੰ ਮੌਸਮ ਸਾਫ਼ ਰਹਿਣ ਤੇ ਪੰਜ ਜੁਲਾਈ ਤੋਂ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਸੂਬੇ ਵਿਚ ਅੱਠ ਜੁਲਾਈ ਤਕ ਬੱਦਲਾਂ ਤੇ ਬਾਰਿਸ਼ ਦੀ ਮੌਜੂਦਗੀ ਰਹੇਗੀ। ਹਾਲਾਂਕਿ ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿਚ ਤੇਜ਼ ਤੇ ਕਿਤੇ ਹਲਕੀ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਉਧਰ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਕ ਜ਼ਿਲ੍ਹਿਆਂ 'ਚ ਬਾਰਿਸ਼ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਬਠਿੰਡਾ 'ਚ ਸੋਮਵਾਰ ਅੱਧੀ ਰਾਤ ਕਾਫ਼ੀ ਬਾਰਿਸ਼ ਹੋਈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..