ਮੌਜ਼ਮਬੀਕ , 25 ਮਾਰਚ ( NRI MEDIA )
ਤਿੰਨ ਅਫਰੀਕੀ ਦੇਸ਼ਾਂ ਵਿੱਚ ਪਿਛਲੇ ਦਿਨੀਂ ਆਏ ਇਦਾਈ ਤੂਫਾਨ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਪਿਛਲੇ 10 ਦਿਨਾਂ ਵਿੱਚ 750 ਤੱਕ ਪਹੁੰਚ ਚੁੱਕੀ ਹੈ , ਮੌਜ਼ਮਬੀਕ , ਜ਼ਿੰਬਾਬਵੇ ਅਤੇ ਮਲਾਵੀ ਵਿੱਚ ਹੜ੍ਹਾਂ ਤੋਂ ਬਾਅਦ ਬਿਜਲੀ ਅਤੇ ਪਾਣੀ ਦੀਆਂ ਸਾਰੀਆਂ ਸਹੂਲਤਾਂ ਲੱਗਭਗ ਠੱਪ ਪਈਆਂ ਹਨ ਜਿਸ ਤੋਂ ਬਾਅਦ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਮੌਜਮਬੀਕ ਵਿਚ 446 ਜ਼ਿੰਬਾਬਵੇ ਵਿੱਚ 259 ਅਤੇ ਮਲਾਵੀ ਵਿੱਚ 56 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ , ਇਸ ਤੋਂ ਬਾਅਦ ਲਗਾਤਾਰ ਮਹਾਂਮਾਰੀ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ |
ਮੌਜ਼ਮਬੀਕ ਦੇ ਵਾਤਾਵਰਨ ਮੰਤਰੀ ਸੈਲਸੋ ਕੋਰਾ ਨੇ ਕਿਹਾ ਕਿ ਮੌਤ ਦਾ ਅੰਕੜਾ ਸ਼ੁਰੂਆਤੀ ਬਿੰਦੂ ਹੈ ਜੇ ਪਾਣੀ ਦਾ ਪੱਧਰ ਘੱਟ ਜਾਂਦਾ ਹੈ ਤਾਂ ਹੋਰ ਸਰੀਰ ਵੀ ਲੱਭੇ ਜਾਣਗੇ ਫਿਰ ਇਹ ਅੰਕੜਾ 1000 ਤੱਕ ਪਹੁੰਚ ਸਕਦਾ ਹੈ , ਸੈਲਸੋ ਨੇ ਕਿਹਾ ਕਿ ਹੁਣ 1.10 ਲੱਖ ਲੋਕ ਕੈਂਪਾਂ ਵਿੱਚ ਰਹਿ ਰਹੇ ਹਨ. ਹੜ੍ਹ ਵਿਚ ਫਸਣ ਵਾਲੇ ਲੋਕਾਂ ਨੂੰ ਬਚਾਉਣ ਦਾ ਕੰਮ ਘੱਟ ਗਿਆ ਹੈ ਕਿਉਂਕਿ ਬਚਾਅ ਕਰਮੀ ਇਸ ਵੇਲੇ ਛੂਤ ਵਾਲੇ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਕਦਮ ਚੁੱਕ ਰਹੇ ਹਨ, ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਹੈਜ਼ਾ ਅਤੇ ਮਲੇਰੀਏ ਫੈਲ ਰਹੇ ਹਨ , ਇਸ ਨੂੰ ਰੋਕਣ ਵਿੱਚ ਮੁਸ਼ਕਲ ਆ ਰਹੀ ਹੈ |
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਹਿੰਮ ਦੇ ਡਿਪਟੀ ਡਾਇਰੈਕਟਰ ਰੋਡ੍ਸ ਸਟੈਂਪਾ ਨੇ ਕਿਹਾ ਕਿ ਦੋ ਵੱਡੇ ਖੇਤਰ ਹਸਪਤਾਲ ਅਤੇ ਪਾਣੀ ਸਾਫ ਕਰਨ ਦੇ ਸਿਸਟਮ ਉੱਤੇ ਲਗਾਤਾਰ ਕੰਮ ਕਰ ਰਹੇ ਹਾਂ, ਡਰੋਨ ਦੇ ਪ੍ਰਭਾਵਿਤ ਖੇਤਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ , ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ , ਸਟੈਂਪਾ ਨੇ ਕਿਹਾ ਕਿ ਇਹ ਇਕ ਅਸਧਾਰਨ ਆਫ਼ਤ ਹੈ ,ਇਹ ਸਿਰਫ ਹੜ੍ਹ ਦੇ ਕਾਰਨ ਨਹੀਂ ਹੈ ਪਿਛਲੇ ਬਾਰਸ਼ ਕਾਰਨ ਇੱਥੇ ਸਮੱਸਿਆਵਾਂ ਸਨ , ਅਜਿਹੇ ਹਾਲਾਤ ਵਿੱਚ, ਕੋਈ ਵੀ ਸਰਕਾਰ ਹੀ ਸਭ ਕੁਝ ਇਕੱਲੇ ਨਹੀਂ ਕਰ ਸਕਦੀ |



