ਟੈਕਸਾਸ , 25ਮਾਰਚ ( NRI MEDIA )
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਇਕ ਮਸਜਿਦ ਵਿਚ ਅੱਗ ਲਗਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ , ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਸ ਵੱਲੋਂ ਇਸ ਘਟਨਾ ਨੂੰ ਨਫ਼ਰਤ ਨਾਲ ਕੀਤੇ ਗਏ ਅਪਰਾਧ ਦੇ ਵਜੋਂ ਦੇਖਿਆ ਜਾ ਰਿਹਾ ਹੈ , ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਅੱਗ ਨੂੰ ਬੁਝਾ ਲਿਆ ਗਿਆ ਸੀ ਇਸ ਘਟਨਾ ਵਿੱਚ ਅੱਗ ਲਗਾਉਣ ਦੇ ਨਾਲ-ਨਾਲ ਨਿਊਜ਼ੀਲੈਂਡ ਦੇ ਹਮਲੇ ਨਾਲ ਪ੍ਰੇਰਿਤ ਇੱਕ ਚਿੱਠੀ ਵੀ ਬਰਾਮਦ ਹੋਈ ਹੈ |
ਪੁਲੀਸ ਲੈਫਟੀਨੈਂਟ ਕ੍ਰਿਸ ਲੈਕ ਨੇ ਦੱਸਿਆ ਕਿ ਪਾਰਕਿੰਗ ਦੇ ਖੇਤਰ ਵਿੱਚ ਇੱਕ ਚਿੱਠੀ ਬਰਾਮਦ ਹੋਈ ਹੈ ਜਿਸ ਵਿੱਚ ਇਸ ਮਹੀਨੇ ਨਿਊਜ਼ੀਲੈਂਡ ਦੀ ਕ੍ਰਾਈਸਟ ਚਰਚ ਵਿੱਚ ਦੋ ਮਸਜਿਦਾਂ ਉੱਤੇ ਹੋਏ ਹਮਲੇ ਦਾ ਜ਼ਿਕਰ ਸ਼ਾਮਲ ਹੈ ਪੁਲਿਸ ਨੇ ਦੱਸਿਆ ਕਿ ਚਿੱਠੀ ਮਿਲਣ ਤੋਂ ਬਾਅਦ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ |
ਸਥਾਨਕ ਮੀਡੀਆ ਅਨੁਸਾਰ ਪੁਲਿਸ ਨੇ ਹਾਲੇ ਤੱਕ ਇਹ ਜਾਣਕਾਰੀ ਪੂਰੀ ਤਰ੍ਹਾਂ ਨਹੀਂ ਦਿੱਤੀ ਕਿ ਇਸ ਚਿੱਠੀ ਦੇ ਵਿੱਚ ਕੀ ਲਿਖਿਆ ਹੈ , ਜਾਂਚ ਐਸੀਆਂ ਨੇ ਸ਼ੱਕੀ ਚਿੱਠੀ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਕੀਤੀ , ਪੁਲਿਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਘਟਨਾ ਦੇ ਵੇਲੇ ਮਸਜਿਦ ਦੇ ਵਿੱਚ ਸੱਤ ਲੋਕ ਮੌਜੂਦ ਸਨ ਜਿਸ ਵੇਲੇ ਅੱਗ ਲਗਾਈ ਗਈ ਪਰ ਆਮ ਲੋਕਾਂ ਨੇ ਫਾਇਰ ਬਿਗ੍ਰੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਨੂੰ ਬੁਝਾ ਦਿੱਤਾ ਗਿਆ ਸੀ |



