ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 03-07-2019 )

by mediateam

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 03-07-2019 )


1.. ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਵੱਡਾ ਹਾਦਸਾ - ਮਿਊਜ਼ਿਕ ਫੈਸਟੀਵਲ ਦੌਰਾਨ ਭੀੜ ਤੇ ਗੱਡੀ ਚੜਾ ਦਿਤੀ

ਕੈਨੇਡਾ ਦੀ ਪ੍ਰਿੰਸਟਨ ਆਰ. ਸੀ. ਐਮ. ਪੀ. ਦਾ ਕਹਿਣਾ ਹੈ ਕਿ ਇਕ ਬੰਦੇ ਦੇ ਖਿਲਾਫ ਚੋਰੀ ਅਤੇ ਹਮਲੇ ਦੇ ਦੋਸ਼ ਲਗੇ ਹਨ, ਜਦ ਉਸਨੇ ਭੀੜ ਉਤੇ ਆਪਣੀ ਗੱਡੀ ਚੜਾ ਦਿਤੀ , ਇਹ ਹਾਦਸਾ ਕੈਨੇਡਾ ਡੇ ਦੇ ਲੰਮੇ ਵੀਕਐਂਡ ਵਿਚ ਕੁਰਿਓਸਿਟੀ ਮਿਊਜ਼ਿਕਲ ਫੈਸਟੀਵਲ ਦੌਰਾਨ ਹੋਇਆ ਹੈ , ਇਸ ਹਾਦਸੇ ਵਿਚ ਤਕਰੀਬਨ 7 ਲੋਕ ਜਖਮੀ ਹੋ ਗਏ, ਜਿਸ ਵਿੱਚੋ ਚਾਰ ਗੰਭੀਰ ਰੂਪ ਨਾਲ ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰ ਦਿੱਤਾ ਗਿਆ, ਫੈਸਟੀਵਲ ਦੇ ਆਯੋਜਕਾਂ ਦਾ ਕਹਿਣਾ ਹੈ ਕਿਓਹਨਾ ਦੇ ਸੁਰੱਖਿਆ ਅਤੇ ਮੈਡੀਕਲ ਵਿਭਾਗ ਤੇ ਇਸ ਅਚਾਨਕ ਹੋਏ ਹਾਦਸੇ ਨੂੰ ਬੜੀ ਜਲਦੀ ਅਤੇ ਕੁਸ਼ਲਤਾ ਦੇ ਨਾਲ ਸੰਭਾਲਿਆ ਹੈ |


2.. ਅਮਰੀਕਾ ਵਿੱਚ ਫੈਲਿਆ ਸਲਮਨੇਲਾ ਬੈਕਟੀਰੀਆ - 8 ਸੂਬਿਆਂ ਵਿੱਚ 62 ਲੋਕਾਂ ਹੋਏ ਇਸਦੇ ਸ਼ਿਕਾਰ 

ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਸਲਮਨੇਲਾ ਬੈਕਟੀਰੀਆ ਫੈਲ ਚੁੱਕਾ ਹੈ , ਅਮਰੀਕਾ ਵਿੱਚ ਮੈਕਸਿਕੋ ਤੋਂ ਆਏ ਪਪੀਤੇ ਤੋਂ ਸਲਮਨੇਲਾ ਬੈਕਟੀਰੀਆ ਦਾ ਇਨਫੇਸ਼ਨ ਫੈਲਣ ਦੀ ਪੁਸ਼ਟੀ ਹੋਈ ਹੈ , ਇਸ ਤੋਂ ਬਾਅਦ ਕੇਂਦਰ ਦੇ ਡਿਜੀਜ ਕੰਟ੍ਰੋਲ ਨੇ ਪੂਰੇ ਦੇਸ਼ ਵਿੱਚ ਰੇਡ ਅਲਰਟ ਜਾਰੀ ਕੀਤਾ ਹੈ , ਸਲਮਨੇਲਾ ਬੈਕਟੀਰੀਆ ਨਾਲ 8 ਸੂਬਿਆਂ ਵਿੱਚ 62 ਲੋਕ ਸ਼ਿਕਾਰ ਹੋਏ ਹਨ , ਇਹਨਾਂ ਵਿੱਚੋਂ 40 ਪ੍ਰਤੀਸ਼ਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ,ਅਮਰੀਕਾ ਵਿੱਚ 97 ਫੀਸਦੀ ਪਪੀਤਾ ਮੈਕਸਿਕੋ ਤੋਂ ਆਯਾਤ ਕੀਤਾ ਜਾਂਦਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋ ਇਸ ਤਰ੍ਹਾਂ ਦੀ ਮਹਾਮਾਰੀ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ |


3.. ਪੰਜਾਬ ਵਿੱਚ ਬੀਜੇਪੀ ਦਾ ਵੱਡਾ ਪਲਾਨ - ਮੈਂਬਰ ਬਨਾਉਣ ਲਈ 6 ਜੁਲਾਈ ਤੋਂ ਸ਼ੁਰੂ ਹੋਵੇਗਾ ਪ੍ਰੋਗਰਾਮ 

ਕੇੰਦਰ ਵਿੱਚ ਵੱਡੀ ਲੀਡ ਨਾਲ ਚੋਣਾਂ ਜਿੱਤਣ ਤੋਂ ਬਾਅਦ ਹੁਣ ਬੀਜੇਪੀ ਨੇ ਇਕ ਨਵੀਂ ਨੀਤੀ ਬਣਾਈ ਹੈ , ਪੰਜਾਬ ਵਿੱਚ ਚੰਗਾ ਪ੍ਰਦਰਸ਼ਨ ਨਾ ਹੋਣ ਕਾਰਣ ਬੀਜੇਪੀ ਨੇ 2022 ਦੀਆਂ ਸੂਬਾ ਚੋਣਾਂ ਲਈ ਹੁਣ ਨਵਾਂ ਪਲਾਨ ਬਣਾਇਆ ਹੈ , ਇਸ ਨੀਤੀ ਦੇ ਤਹਿਤ 6 ਜੁਲਾਈ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਵੇਂ ਮੈਂਬਰ ਬਨਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ , ਕੇਂਦਰ ਦੀ ਕਮੇਟੀ ਨੇ ਪੰਜਾਬ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੋਂ ਮੈਂਬਰ ਬਨਾਉਣ ਦਾ ਟੀਚਾ ਰੱਖਿਆ ਹੈ , ਜਿਸ ਤੇ ਹੁਣ ਪੰਜਾਬ ਦੀਆਂ ਜਿਲਾ ਇਕਾਈਆਂ ਕੰਮ ਕਰਨਗੀਆਂ , ਇਸ ਦੀ ਘੋਸ਼ਣਾ ਪਿਛਲੇ ਦਿਨੀ ਪੰਜਾਬ ਦੇ ਬੀਜੇਪੀ ਸੂਬਾ ਪ੍ਰਧਾਨ ਸ਼ਵੇਤ ਮਲਿਕ ਵਲੋਂ ਕੀਤੀ ਗਈ ਸੀ |


4.. ਮਹਾਰਾਸ਼ਟਰ ਵਿੱਚ ਡੈਮ ਟੁਟਣ ਨਾਲ ਭਾਰੀ ਤਬਾਹੀ - ਕਈ ਘਰ ਵਹੇ , 5 ਲੋਕਾਂ ਦੀ ਮੌਤ - ਕਈ ਲਾਪਤਾ 

ਮਹਾਰਾਸ਼ਟਰ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਰਤਨਾਗਿਰੀ ਜ਼ਿਲ੍ਹੇ ਵਿੱਚ ਚਿਪਲੂਨ ਤਹਸੀਲ ਵਿੱਚ ਤਿਵਾਰੇ ਨਾਮ ਦਾ ਇੱਕ ਛੋਟਾ ਡੈਮ ਟੁੱਟ ਗਿਆ ਜਿਸ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ ਹਨ , ਡੈਮ ਦੇ ਟੁੱਟਣ ਨਾਲ ਹੈਥੇ ਇਲਾਕਿਆਂ ਵਿੱਚ ਮਜੂਦ ਲਗਭਗ 7 ਪਿੰਡਾਂ ਵਿੱਚ ਹੜ ਆ ਗਿਆ ਹੈ ,  ਇਸ ਘਟਨਾ ਵਿੱਚ ਲਗਭਗ 18-20 ਲੋਕ ਲਾਪਤਾ ਹੋਣ ਦੀ ਸੂਚਨਾ ਸਾਹਮਣੇ ਆਈ ਹੈ ਓਥੇ ਹੀ 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਵੀ ਹੋਈ ਹੈ , ਅਧਿਕਾਰੀਆਂ ਨੇ ਦੱਸਿਆ ਕਿ ਰਤਨਾਗਿਰੀ ਇਲਾਕੇ ਵਿਚ ਪਿਛਲੇ 5 ਦਿਨਾਂ ਤੋਂ ਲਗਾਤਾਰ ਪੈ  ਰਹੇ ਮੀਂਹ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ |


5.. ਆਸਟ੍ਰੇਲੀਆ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਤਿੰਨ ਅੱਤਵਾਦੀ ਗਿਰਫ਼ਤਾਰ , ਬਣਾ ਰਹੇ ਸੀ ਹਮਲੇ ਦੀ ਯੋਜਨਾ

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਹੁਣ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ , ਹੁਣ ਆਸਟ੍ਰੇਲੀਆ ਦੇ ਸਿਡਨੀ ਵਿਚ ਨਿਊ ਸਾਉਥ ਵੈਲਸ ਜੋਇੰਟ ਕਾਊਂਟਰ ਨੇ ਇੱਕ ਓਪਰੇਸ਼ਨ ਵਿੱਚ ਆਈਐਸ (ਇਸਲਾਮਿਕ ਸਟੇਟ) ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ , ਮੀਡੀਆ ਰਿਪੋਰਟਾਂ ਮੁਤਾਬਕ, ਨਿਊ ਸਾਊਥ ਵੇਲਜ਼ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਉਮਰ 20, 23 ਅਤੇ 30 ਸਾਲ ਦੱਸੀ ਗਈ ਹੈ  ਜੋ ਕਿ ਸਿਡਨੀ ਦੇ ਇਕ ਮਹੱਤਵਪੂਰਣ ਸਥਾਨ ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਹੇ ਸਨ , ਈਐਫਈ ਨਿਊਜ਼ ਦੀ ਰਿਪੋਰਟ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਥੇ ਉਨ੍ਹਾਂ ਤੇ ਦੇਸ਼ਵਿਰੋਧੀ ਗਤੀਵਿਧੀਆਂ ਦੀਆਂ ਧਰਾਵਾਂ ਲਾਈਆਂ ਜਾਣਗੀਆਂ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

More News

NRI Post
..
NRI Post
..
NRI Post
..