Facebook, ਇੰਸਟਾਗ੍ਰਾਮ ਅਤੇ WhatsApp ਡਾਊਨ, ਯੂਜ਼ਰਸ ਹੋਏ ਪਰੇਸ਼ਾਨ

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਭਾਰਤ ਸਮੇਤ ਕਈ ਦੇਸ਼ਾਂ 'ਚ Facebook, Instagram ਅਤੇ WhatsApp ਡਾਊਨ ਹੈ। ਡਾਊਨਡਿਟੈਕਟਰ ਮੁਤਾਬਕ ਯੂਜਰਸ ਸ਼ਾਮ ਤੋਂ ਤਕਨੀਕੀ ਖਰਾਬੀ ਕਾਰਨ ਇਹ ਸੋਸ਼ਲ ਨੈੱਟਵਰਕਿੰਗ ਸਾਈਟਾਂ ਚਲਾਉਣ ਵਕਤ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ।ਇਸ ਦੌਰਾਨ ਕਈ ਲੋਕਾਂ ਦੇ Facebook ਅਕਾਊਂਟ ਨਹੀਂ ਖੁਲ ਰਹੇ, ਤੇ ਕੁਝ ਲੋਕਾਂ ਨੂੰ ਫੋਟੋ-ਵੀਡਿਓਜ਼ ਉਪਲੋਰਡ ਕਰਨ ਵੇਲੇ ਮੁਸ਼ਕਲ ਆ ਰਹੀ ਹੈ। 


ਉਥੇ ਹੀ, ਕੁੱਝ ਯੂਜਰਸ ਨਿਊਜ਼ ਫੀਡ ਲੋਡ ਨਹੀਂ ਕਰ ਪਾ ਰਹੇ। ਓਥੇ ਹੀ ਇੰਸਟਾਗ੍ਰਾਮ ਤੇ ਵੀ ਲੋਕਾਂ ਨੂੰ ਫੋਟੋ-ਵੀਡਿਓਜ਼ ਉਪਲੋਰਡ ਕਰਨ ਵੇਲੇ ਮੁਸ਼ਕਲ ਆ ਰਹੀ ਹੈ ਅਤੇ WhatsApp ਤੇ ਕਈ ਯੂਜਰਸ ਮੈਸਜ ਨਹੀਂ ਪੇਜ ਪਾ ਰਹੇ ਤੇ ਕਈਆਂ ਦੇ ਵੀਡੀਓ ਸਟੇਟਸ ਲੌਰਡ ਨਹੀਂ ਹੋ ਰਹੇ।


ਦੱਸ ਦਈਏ ਕਿ ਕੰਪਨੀ ਨੇ ਫਿਲਹਾਲ ਇਸ ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ WhatsApp ਡਾਊਨ ਹੋਣ 'ਤੇ ਨਾਰਾਜ਼ ਲੋਕ ਟਵੀਟਰ 'ਤੇ ਭੜਾਸ ਕੱਢ ਰਹੇ ਹਨ।


More News

NRI Post
..
NRI Post
..
NRI Post
..