25 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਦੱਖਣੀ ਓਂਟਾਰੀਓ ਦੇ ਸੂਬੇ ਓਅਕਵਿੱਲੇ 'ਚ ਇੱਕ ਗੰਭੀਰ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਇੱਕ ਪੁਲਿਸ ਅਫ਼ਸਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ | ਦੱਸ ਦਈਏ ਕਿ ਪੀੜਤ ਪੁਲਿਸ ਅਫ਼ਸਰ ਨੂੰ ਮੌਕੇ 'ਤੇ ਹਸਪਤਾਲ ਲਿਜਾਇਆ ਗਿਆ | ਹਾਲਟਨ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਰੀਬ 12 ਵਜੇ ਦੰਦਸ ਸਟ੍ਰੀਟ 'ਚ ਬੁਲਾਇਆ ਗਿਆ ਜਿੱਥੇ ਇੱਕ ਪੁਲਿਸ ਅਫ਼ਸਰ ਦੀ ਵਾਹਨ ਨਾਲ ਟੱਕਰ ਹੋ ਗਈ |
ਓਹਨਾ ਕਿਹਾ ਕਿ ਪੁਲਿਸ ਅਫ਼ਸਰ ਨੂੰ ਗੰਭੀਰ ਸੱਟਾਂ ਲੱਗਿਆਂ ਹਨ ਜਿਸ ਤੋਂ ਬਾਅਦ ਉਸਨੂੰ ਮੌਕੇ 'ਤੇ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ | ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਹਾਦਸੇਸੱਥਲ ਨੂੰ ਸੀਲ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਾਂ |



