ਸਾਇਬੇਰੀਆ , 04 ਜੁਲਾਈ ( NRI MEDIA )
ਰੂਸ ਦੇ ਸਾਇਬੇਰੀਆ ਵਿਖੇ ਇਰਕੁਟਸਕ ਵਿਚ ਭਾਰੀ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ , ਨਦੀਆਂ ਦਾ ਪੱਧਰ ਵਧਣ ਕਾਰਨ ਇਸ ਇਲਾਕੇ ਦੇ ਵਿਚ ਪਿੰਡ ਤਬਾਹ ਹੋ ਗਏ ਅਤੇ ਸਰਕਾਰ ਨੇ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰ ਦਿਤੀ ਹੈ , ਇਸ ਹੜ੍ਹ ਕਾਰਨ ਲਗਭਗ 83 ਪਿੰਡਾਂ ਦੇ 33,000 ਵਾਸੀ ਪ੍ਰਭਾਵਿਤ ਹੋਏ ਹਨ ਜਿਹਨਾਂ ਵਿੱਚੋ 18 ਦੀ ਮੌਤ ਹੋ ਗਈ ਅਤੇ 13 ਲੋਕ ਅਜੇ ਤਕ ਲਾਪਤਾ ਹੀ ਹਨ , ਹੁਣ ਤਕ ਵੀ 40 ਪਿੰਡ ਪਾਣੀ ਨਾਲ ਭਰੇ ਹੋਏ ਹਨ |
1200 ਲੋਕਾਂ ਨੂੰ ਮੈਡੀਕਲ ਐਡ ਦਿੱਤੀ ਜਾ ਰਹੀ ਹੈ ਅਤੇ 190 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਜਾ ਚੁੱਕਾ ਸੀ , ਉਥੇ ਹੀ ਹੁਣ ਇਹ ਗਿਣਤੀ ਵੱਧ ਕੇ 221 ਹੋ ਗਈ ਹੈ ਜਿਸ ਵਿਚ ਕਾਫੀ ਬੱਚੇ ਵੀ ਸ਼ਾਮਿਲ ਹਨ , ਲੋਕਾਂ ਦੇ ਘਰ, ਭੋਜਨ ਅਤੇ ਖੇਤ ਇਸ ਹੜ੍ਹ ਦੇ ਚਲਦੇ ਬਰਬਾਦ ਹੋ ਗਏ ਹਨ , ਫ਼ੇਡਰਲ ਅਤੇ ਖੇਤਰੀ ਅਧਿਕਾਰੀ ਲੋਕਾਂ ਨੂੰ ਇਸ ਆਫ਼ਤ ਤੋਂ ਬਚਨ ਲਈ ਹਰ ਲੌੜੀਂਦੀ ਸਹਾਇਤਾ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੁਣ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ ਹੈ , ਉਹਨਾਂ ਨੇ ਕਿਹਾ ਕਿ ਬਚਾਅ ਕਰਮੀਆਂ ਕੋਲ ਬਚਾਅ ਉਪਾਵਾਂ ਵਾਸਤੇ ਬਹੁਤ ਹੀ ਘਟ ਸਮਾਂ ਬਚਿਆ ਹੈ ਕਿਉਕਿ ਜਲਦੀ ਹੀ ਗਰਮੀਆਂ ਖਤਮ ਹੋ ਜਾਣਗੀਆਂ ਅਤੇ ਸਰਦੀਆਂ ਸ਼ੁਰੂ ਹੋ ਜਾਣਗੀਆਂ , ਪੁਤਿਨ ਦੇ ਹੁਕਮ ਦੇ ਮੁਤਾਬਕ ਰੂਸ ਦੇ ਸੁਰੱਖਿਆ ਮੰਤਰਾਲੇ ਨੇ 1300 ਨਿਜੀ ਸੇਵਾ ਕਰਮੀਆਂ ਦੇ ਨਾਲ ਨਾਲ ਕੁਝ ਬਚਾਅ ਵਾਹਨ ਅਤੇ ਹਵਾਈ ਜਹਾਜ ਵੀ ਪ੍ਰਭਾਵਿਤ ਇਲਾਕਿਆਂ ਵਿਚ ਭੇਜੇ ਹਨ |



