WORLD CUP 2019 : ਬੰਗਲਾਦੇਸ਼ ਨੂੰ ਪਾਕਿ ਨੇ 94 ਦੌੜਾਂ ਨਾਲ ਹਰਾਇਆ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਨੇ ਬੰਗਲਾਦੇਸ਼ ਵਿਰੁੱਧ ਆਪਣੇ ਆਖਰੀ ਲੀਗ ਮੈਚ ਵਿਚ 94 ਦੌੜਾਂ ਨਾਲ ਜਿੱਤ ਹਾਸਲ ਕੀਤੀ ਪਰ ਇਸ ਜਿੱਤ ਦੇ ਬਾਵਜੂਦ ਉਸ ਨੂੰ ਨੈੱਟ ਰਨ ਰੇਟ ਵਿਚ ਨਿਊਜ਼ੀਲੈਂਡ ਤੋਂ ਪਿੱਛੜ ਕੇ ਆਈ. ਸੀ. ਸੀ. ਵਿਸ਼ਵ ਕੱਪ 'ਚੋਂ ਬਾਹਰ ਹੋਣਾ ਪਿਆ। ਓਪਨਰ ਇਮਾਮ-ਉਲ-ਹੱਕ (100) ਦੇ ਸ਼ਾਨਦਾਰ ਸੈਂਕੜੇ ਨਾਲ ਪਾਕਿਸਤਾਨ ਨੇ 9 ਵਿਕਟਾਂ 'ਤੇ 315 ਦੌੜਾਂ ਬਣਾਈਆਂ, ਜਦਕਿ ਬੰਗਲਾਦੇਸ਼ ਦੀ ਟੀਮ 44.1 ਓਵਰਾਂ ਵਿਚ 221 ਦੌੜਾਂ ਹੀ ਬਣਾ ਸਕੀ। 

ਪਾਕਿਸਤਾਨ ਨੇ 315 ਦੌੜਾਂ ਬਣਾਉਣ ਤੋਂ ਬਾਅਦ ਜੇਕਰ ਸੈਮੀਫਾਈਨਲ ਲਈ ਕੁਆਲੀਫਾਈ ਕਰਨਾ ਸੀ ਤਾਂ ਉਸ ਨੂੰ ਬੰਗਲਾਦੇਸ਼ ਨੂੰ 7 ਦੌੜਾਂ ਜਾਂ ਉਸ ਤੋਂ ਘੱਟ ਦੇ ਸਕੋਰ 'ਤੇ ਆਊਟ ਕਰਨਾ ਪੈਣਾ ਸੀ ਪਰ ਬੰਗਲਾਦੇਸ਼ ਦੀਆਂ ਦੋ ਓਵਰਾਂ ਵਿਚ 8 ਦੌੜਾਂ ਬਣਾਉਣ ਦੇ ਨਾਲ ਹੀ ਪਾਕਿਸਤਾਨ ਅਧਿਕਾਰਤ ਤੌਰ 'ਤੇ ਵਿਸ਼ਵ ਕੱਪ 'ਚੋਂ ਬਾਹਰ ਹੋ ਗਿਆ। ਪਾਕਿਸਤਾਨ ਨੇ ਇਸ ਤੋਂ ਬਾਅਦ ਸਨਮਾਨ ਭਰੀ ਜਿੱਤ ਹਾਸਲ ਕਰਨ ਦੀ ਰਸਮ ਪੂਰੀ ਕੀਤੀ। 

ਪਾਕਿਸਤਾਨ ਦੀ 8 ਮੈਚਾਂ ਵਿਚੋਂ ਇਹ 5ਵੀਂ ਜਿੱਤ ਰਹੀ ਤੇ ਉਸ ਨੇ 11 ਅੰਕਾਂ ਨਾਲ ਆਪਣੀ ਮੁਹਿੰਮ ਖਤਮ ਕੀਤੀ। ਉਸਦੇ ਨਿਊਜ਼ੀਲੈਂਡ ਦੇ ਬਰਾਬਰ 11 ਅੰਕ ਰਹੇ ਪਰ ਨਿਊਜ਼ੀਲੈਂਡ ਦੀ ਨੈੱਟ ਰਨ ਰੇਟ ਪਲੱਸ ਤੇ ਪਾਕਿਸਤਾਨ ਦੀ ਮਾਈਨਸ ਵਿਚ ਰਹੀ। ਬੰਗਲਾਦੇਸ਼ ਦੀ 9 ਮੈਚਾਂ ਵਿਚੋਂ ਇਹ 5ਵੀਂ ਹਾਰ ਰਹੀ ਤੇ ਉਸ ਨੇ 7 ਅੰਕਾਂ ਨਾਲ ਆਪਣੀ ਮੁਹਿੰਮ ਖਤਮ ਕੀਤੀ। 

More News

NRI Post
..
NRI Post
..
NRI Post
..