ਕੌਮਾਂਤਰੀ ਅਦਾਲਤ 17 ਜੁਲਾਈ ਨੂੰ ਸੁਣਾਵੇਗੀ ਕੁਲਭੂਸ਼ਣ ਦੀ ਕਿਸਮਤ ਦਾ ਫ਼ੈਸਲਾ

by mediateam

ਇੰਟਰਨੈਸ਼ਨਲ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਤੇ ਉੱਥੋਂ ਦੀ ਇਕ ਫ਼ੌਜੀ ਅਦਾਲਤ ਤੋਂ ਫਾਂਸੀ ਦੀ ਸਜ਼ਾ ਪ੍ਰਾਪਤ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਕਿਸਮਤ ਦਾ ਫ਼ੈਸਲਾ 17 ਜੁਲਾਈ ਨੂੰ ਹੋ ਜਾਵੇਗਾ। ਭਾਰਤ ਨੇ ਪਾਕਿ ਫ਼ੌਜੀ ਅਦਾਲਤ ਦੇ ਫ਼ੈਸਲੇ ਨੂੰ ਕੌਮਾਂਤਰੀ ਅਦਾਲਤ (ਆਈਸੀਜੇ) ਵਿਚ ਚੁਣੌਤੀ ਦਿੱਤੀ ਹੋਈ ਹੈ ਤੇ ਹੁਣ ਤਕਰੀਬਨ ਦੋ ਸਾਲ ਬਾਅਦ ਅਦਾਲਤ ਇਸ 'ਤੇ ਆਪਣਾ ਫ਼ੈਸਲਾ ਸੁਣਾਏਗੀ । ਆਈਸੀਜੇ ਨੇ ਭਾਰਤ ਤੇ ਪਾਕਿਸਤਾਨ ਨੂੰ ਇਸ ਬਾਰੇ ਸੂਚਨਾ ਭੇਜ ਦਿੱਤੀ ਹੈ। ਮਈ 2018 ਵਿਚ ਆਈਸੀਜੇ ਦੇ 10 ਮੈਂਬਰੀ ਬੈਂਚ ਨੇ ਭਾਰਤ ਦੀ ਅਪੀਲ 'ਤੇ ਵਿਚਾਰ ਕਰਦਿਆਂ ਜਾਧਵ ਦੀ ਫਾਂਸੀ 'ਤੇ ਤੁਰੰਤ ਰੋਕ ਲਾ ਦਿੱਤੀ ਸੀ। 

ਭਾਰਤੀ ਜਲ ਸੈਨਾ ਤੋਂ ਸੇਵਾ ਮੁਕਤ ਅਧਿਕਾਰੀ ਜਾਧਵ ਨੂੰ ਪਾਕਿਸਤਾਨ ਦੀ ਅਦਾਲਤ ਨੇ ਜਾਸੂਸੀ ਅਤੇ ਅੱਤਵਾਦ ਦੇ ਦੋਸ਼ ਵਿਚ ਅਪ੍ਰੈਲ 2017 ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਭਾਰਤ ਨੇ ਜਾਧਵ ਤੱਕ ਡਿਪਲੋਮੈਟਿਕ ਪਹੁੰਚ ਨਹੀਂ ਦੇਣ ਨੂੰ ਲੈ ਕੇ ਪਾਕਸਿਤਾਨ ਖ਼ਿਲਾਫ਼ ਮਈ 2017 ਵਿਚ ਆਈਸੀਜੇ ਦਾ ਰੁਖ ਕੀਤਾ ਸੀ। ਭਾਰਤ ਨੇ 48 ਸਾਲਾ ਜਾਧਵ ਖ਼ਿਲਾਫ਼ ਪਾਕਿਸਤਾਨ ਦੀ ਸੈਨਿਕ ਅਦਾਲਤ ਦੇ ਮੁਕੱਦਮੇ ਨੂੰ ਵੀ ਚੁਣੌਤੀ ਦਿੱਤੀ ਸੀ। ਆਈਸੀਜੇ ਨੇ 18 ਮਈ 2017 ਨੂੰ ਪਾਕਿਸਤਾਨ ਨੂੰ ਮਾਮਲੇ ਦਾ ਫ਼ੈਸਲਾ ਆਉਣ ਤੱਕ ਜਾਧਵ ਦੀ ਮੌਤ ਦੀ ਸਜ਼ਾ ਦੀ ਤਾਮੀਲ 'ਤੇ ਰੋਕ ਲਗਾ ਦਿੱਤਾ ਸੀ।

More News

NRI Post
..
NRI Post
..
NRI Post
..