ਪਾਕਿ ਪ੍ਰਧਾਨ ਮੰਤਰੀ ਜਾਣਗੇ ਅਮਰੀਕਾ, ਟਰੰਪ ਨਾਲ ਕਰਨਗੇ ਮੁਲਾਕਾਤ

by

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਇਸੇ ਮਹੀਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦਾ ਪਹਿਲਾ ਦੌਰਾ ਕਰਨ ਜਾ ਰਹੇ ਹਨ। ਉਹ ਅਣੀ ਇਸ ਯਾਤਰਾ ਦੌਰਾਨ 22 ਜੁਲਾਈ ਨੂੰ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਟਰੰਪ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ। ਉਨ੍ਹਾਂ ਦਾ ਇਹ ਦੌਰਾ ਅਜਿਹੇ ਸਮੇਂ ਹੋਣ ਜਾ ਰਿਹਾ ਹੈ, ਜਦੋਂ ਦੋਵੇਂ ਦੇਸ਼ਾਂ ਦੇ ਸਬੰਧ ਬਹੁਤ ਚੰਗੇ ਨਹੀਂ ਰਹਿ ਗਏ ਹਨ। ਟਰੰਪ ਨੇ ਇਹ ਕਹਿੰਦੇ ਹੋਏ ਪਾਕਿਸਤਾਨ ਨੂੰ ਮਿਲਣ ਵਾਲੀ ਫੌਜੀ ਮਦਦ ਰੱਦ ਕਰ ਦਿੱਤੀ ਸੀ ਕਿ ਉਸ ਨੇ ਅੱਤਵਾਦ ਨਾਲ ਲੜਾਈ ਵਿਚ ਕੁਝ ਨਹੀਂ ਕੀਤਾ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਸੱਦੇ 'ਤੇ ਇਮਰਾਨ ਖਾਨ ਅਮਰੀਕਾ ਦਾ ਪਹਿਲਾ ਦੌਰਾ ਕਰਨਗੇ। ਦੋਵੇਂ ਨੇਤਾਵਾਂ ਦੀ ਗੱਲਬਾਤ ਦਾ ਮੁੱਖ ਏਜੰਗਾ ਦੁਵੱਲੇ ਸਬੰਧਾਂ ਵਿਚ ਤਾਜ਼ਗੀ ਲਿਆਉਣ 'ਤੇ ਕੇਂਦਰਤ ਹੋਵੇਗਾ। ਇਮਰਾਨ ਅਤੇ ਟਰੰਪ ਵਿਚਾਲੇ ਬੈਠਕ ਦਾ Îਇਹ ਐਲਾਨ ਅਜਿਹੇ ਸਮੇਂ ਹੋਇਆ ਜਦੋਂ ਇੱਕ ਦਿਨ ਪਹਿਲਾਂ ਹੀ ਅਮਰੀਕਾ ਨੇ ਬਲੂਚ ਲਿਬਰੇਸ਼ਨ ਆਰਮੀ ਨੂੰ ਵਿਸ਼ਵ ਪੱਧਰੀ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ।

More News

NRI Post
..
NRI Post
..
NRI Post
..