ਚੌਥੇ ਗੇੜ ‘ਚ ਪੁੱਜੀ ਪਲਿਸਕੋਵਾ

by

ਲੰਡਨ: ਦੁਨੀਆ ਦੀ ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੇ ਤਾਈਵਾਨ ਦੀ ਸੀਹ ਸੂ ਵੇਈ ਨੂੰ 6-3, 2-6, 6-4 ਨਾਲ ਹਰਾ ਕੇ ਦੂਜੀ ਵਾਰ ਵਿੰਬਲਡਨ ਦੇ ਚੌਥੇ ਗੇੜ ਵਿਚ ਥਾਂ ਬਣਾਈ। ਮਹਿਲਾ ਸਿੰਗਲਜ਼ ਦੇ ਤੀਜੇ ਗੇੜ ਵਿਚ ਤੀਜਾ ਦਰਜਾ ਪਲਿਸਕੋਵਾ ਨੇ ਆਪਣੀ ਦਮਦਾਰ ਸਰਵਿਸ ਦਾ ਭਰਪੂਰ ਫ਼ਾਇਦਾ ਉਠਾਇਆ ਤੇ ਕੁੱਲ 14 ਏਸ ਲਾਏ ਤੇ ਕੋਰਟ ਵਨ 'ਤੇ ਇਕ ਘੰਟੇ 46 ਮਿੰਟ ਤਕ ਚੱਲੇ ਮੁਕਾਬਲੇ ਨੂੰ ਆਪਣੇ ਨਾਂ ਕੀਤਾ। ਹੁਣ ਪਲਿਸਕੋਵਾ ਦਾ ਅਗਲੇ ਗੇੜ ਵਿਚ ਮੁਕਾਬਲਾ ਹਮਵਤਨ ਕੈਰੋਲੀਨਾ ਮੁਚੋਵਾ ਨਾਲ ਹੋਵੇਗਾ ਜਿਨ੍ਹਾਂ ਨੇ ਇਕ ਹੋਰ ਮੁਕਾਬਲੇ ਵਿਚ 20ਵਾਂ ਦਰਜਾ ਏਨੇਟ ਕੋਂਟਾਵੀਟ ਨੂੰ 7-6, 6-3 ਨਾਲ ਹਰਾਇਆ। ਇਸ ਤੋਂ ਇਲਾਵਾ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਡੈਨਮਾਰਕ ਦੀ ਕੈਰੋਲੀਨਾ ਵੋਜਨਿਆਕੀ ਨੂੰ ਸ਼ੁੱਕਰਵਾਰ ਨੂੰ ਕੋਰਟ ਟੂ 'ਤੇ ਖੇਡੇ ਗਏ ਤੀਜੇ ਗੇੜ ਦੇ ਮੁਕਾਬਲੇ ਵਿਚ ਚੀਨ ਦੀ ਝਾਂਗ ਸ਼ੁਆਈ ਖ਼ਿਲਾਫ਼ 4-6, 2-6 ਨਾਲ ਹਾਰ ਸਹਿਣੀ ਪਈ। ਹਾਲਾਂਕਿ ਇਕ ਸਮੇਂ ਵੋਜਨਿਆਕੀ 4-0 ਨਾਲ ਅੱਗੇ ਚੱਲ ਰਹੀ ਸੀ ਪਰ ਇਸ ਤੋਂ ਬਾਅਦ ਉਹ ਨਾਕਾਮ ਹੋਈ। ਉਨ੍ਹਾਂ ਨੇ ਇਸ ਹਾਰ ਲਈ ਹਾਕ ਆਈ ਤਕਨੀਕ ਖ਼ਿਲਾਫ਼ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਲਾਈਨ ਬਾਲ ਫ਼ੈਸਲੇ ਨਾਲ ਨਿਰਾਸ਼ 28 ਸਾਲਾ ਵੋਜਨਿਆਕੀ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਕੁਝ ਸ਼ਾਟ ਵੱਖ ਸਨ ਪਰ ਇਹ ਅਜਿਹਾ ਹੀ ਹੈ। ਤੁਸੀਂ ਹਾਕ ਆਈ ਦੇ ਫ਼ੈਸਲੇ ਬਦਲ ਨਹੀਂ ਸਕਦੇ। ਹਾਲਾਂਕਿ ਸੰਭਵ ਹੈ ਕਿ ਹਾਕ ਆਈ ਸਹੀ ਹੋਵੇ ਤੇ ਮੈਂ ਗ਼ਲਤ ਦੇਖ ਲਿਆ।


ਪ੍ਰੀ ਕੁਆਰਟਰ ਫਾਈਨਲ 'ਚ ਪੁੱਜੇ ਸ਼ਰਣ

ਲੰਡਨ (ਪੀਟੀਆਈ) : ਦਿਵਿਜ ਸ਼ਰਣ ਨੇ ਵਿੰਬਲਡਨ ਵਿਚ ਭਾਰਤੀ ਚੁਣੌਤੀ ਨੂੰ ਕਾਇਮ ਰੱਖਦੇ ਹੋਏ ਸ਼ੁੱਕਰਵਾਰ ਨੂੰ ਮਰਦ ਡਬਲਜ਼ ਦੇ ਪ੍ਰਰੀ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਸ਼ਰਣ ਤੇ ਬ੍ਰਾਜ਼ੀਲ ਦੇ ਮਾਰਸੇਲੋ ਡੇਮੋਲਾਈਨਰ ਦੀ ਜੋੜੀ ਨੇ ਸੈਂਡਰ ਗਿਲੇ ਤੇ ਜੋਰਾਨ ਵਿਲਗੇਨ ਦੀ ਬੈਲਜੀਅਮ ਦੀ ਜੋੜੀ ਨੂੰ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤਕ ਚੱਲੇ ਮੁਕਾਬਲੇ ਵਿਚ 7-6, 5-7, 7-6, 6-4 ਨਾਲ ਹਰਾਇਆ। ਸ਼ਰਣ ਦਾ ਗਰੈਂਡ ਸਲੈਮ ਵਿਚ ਸਰਬੋਤਮ ਪ੍ਰਦਰਸ਼ਨ ਪਿਛਲੇ ਸਾਲ ਵਿੰਬਲਡਨ ਵਿਚ ਹੀ ਆਇਆ ਸੀ ਜਦ ਉਨ੍ਹਾਂ ਨੇ ਆਰਟੇਮ ਸਿਤਾਕ ਦੇ ਨਾਲ ਕੁਆਰਟਰ ਫਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ। ਇਸ ਤੋਂ ਪਹਿਲਾਂ ਵੀ ਸ਼ਰਣ ਆਸਟ੍ਰੇਲੀਅਨ ਓਪਨ (2018), ਫਰੈਂਚ ਓਪਨ (2017) ਤੇ ਯੂਐੱਸ ਓਪਨ (2013) ਦੇ ਤੀਜੇ ਗੇੜ ਵਿਚ ਪੁੱਜ ਚੁੱਕੇ ਹਨ। ਰੋਹਨ ਬੋਪੰਨਾ, ਲਿਏਂਡਰ ਪੇਸ, ਪੂਰਵ ਰਾਜਾ ਤੇ ਜੀਵਨ ਨੇਦੂਚੇਝੀਅਨ ਪਹਿਲਾਂ ਹੀ ਮਰਦ ਡਬਲਜ਼ 'ਚੋਂ ਬਾਹਰ ਹੋ ਗਏ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..