ਰੂਸ ਦੇ ਦਖ਼ਲ ਦੀ ਰਿਪੋਰਟ ਉੱਤੇ ਅਮਰੀਕਾ ਵਿਚ ਭਖੀ ਸਿਆਸਤ

by

ਵਾਸ਼ਿੰਗਟਨ , 26 ਮਾਰਚ ( NRI MEDIA )

2016 ਵਿੱਚ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਵੱਲੋਂ ਦਖ਼ਲ ਅੰਦਾਜ਼ੀ ਬਾਰੇ ਵਿਸ਼ੇਸ਼ ਸਲਾਹਕਾਰ ਰਾਬਰਟ ਮੂਲਰ ਦੀ ਰਿਪੋਰਟ ਨੂੰ ਜਨਤਕ ਕਰਨ ਦੇ ਮਾਮਲੇ ਤੇ ਅਮਰੀਕਾ ਦੀ ਸਿਆਸਤ ਹੁਣ ਪੂਰੀ ਤਰ੍ਹਾਂ ਭਖ ਚੁੱਕੀ ਹੈ ,ਰਿਪੋਰਟ ਨੂੰ ਜਨਤਕ ਕਰਨ ਦੀ ਮਾਮਲੇ ਵਿੱਚ ਡੈਮੋਕ੍ਰੇਟਸ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਆਹਮਣੇ ਸਾਹਮਣੇ ਆ ਗਏ ਹਨ ਜਦਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਆਪਣੇ ਆਲੋਚਕਾਂ ਉੱਤੇ ਹਮਲਾ ਕੀਤਾ ਸੀ  ਡੈਮੋਕ੍ਰੇਟ ਚਾਹੁੰਦੇ ਹਨ ਕਿ ਇਸੇ ਹਫ਼ਤੇ ਦੇ ਵਿੱਚ ਇਸ ਰਿਪੋਰਟ ਨੂੰ ਅਮਰੀਕੀ ਕਾਂਗਰਸ ਵਿੱਚ ਪੇਸ਼ ਕੀਤਾ ਜਾਵੇ ਜਦਕਿ ਰਿਪਬਲਿਕਨ ਨੇਤਾ ਇਸ ਦਾ ਵਿਰੋਧ ਕਰ ਰਹੇ ਹਨ |


ਸੀਨੇਟ ਦੀ ਜੁਡੀਸ਼ੀਅਰੀ ਕਮੇਟੀ ਦੇ ਰਿਪਬਲਿਕਨ ਚੇਅਰਮੈਨ ਨੇ ਰੂਸੀਆਂ ਨਾਲ ਜੁੜੀ ਟਰੰਪ ਦੀ ਕਿਸੇ ਵੀ ਚੋਣ ਮੁਹਿੰਮ ਦੀ ਜਾਂਚ ਕਰਨ ਲਈ ਕਿਹਾ ਸੀ, ਉਸੇ ਤਰ੍ਹਾਂ ਡੈਮੋਕਰੇਟਸ ਸੀਨੇਟ ਨੇਤਾ ਨੇ ਕੋਸ਼ਿਸ਼ ਕੀਤੀ ਸੀ ਕਿ ਨਿਆਂ ਵਿਭਾਗ ਦੀ ਰਿਪੋਰਟ ਪੂਰੀ ਤਰ੍ਹਾਂ ਸਰਵਜਨਕ ਕੀਤੀ ਜਾਵੇ , ਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਛੇ ਅਪ੍ਰੈਲ ਤੱਕ ਕਾਂਗਰਸ ਨੂੰ ਪੂਰੀ ਰਿਪੋਰਟ ਜਾਰੀ ਕਰਨ ਲਈ ਚਿੱਠੀ ਲਿਖੀ ਸੀ ਅਤੇ ਸਮਾਂ ਮੰਗਿਆ ਸੀ |

ਇਸ ਬਾਰੇ ਖੁਲਾਸਾ ਕਰਦੇ ਹੋਏ ਅਟਾਰਨੀ ਜਨਰਲ ਨੇ ਇਕ ਵੱਡਾ ਬਿਆਨ ਦਿੱਤਾ ਸੀ ਕਿ ਇਨਾ ਚੋਣਾਂ ਦੌਰਾਨ ਰਾਸ਼ਟਰਪਤੀ ਟਰੰਪ ਨੇ ਕੋਈ ਅਪਰਾਧ ਨਹੀਂ ਕੀਤਾ ਹਾਲਾਂਕਿ ਰਿਪੋਰਟ ਵਿੱਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਦੋਸ਼ ਮੁਕਤ ਵੀ ਨਹੀਂ ਦੱਸਿਆ ਗਿਆ ਇਸ ਰਿਪੋਰਟ ਵਿੱਚ ਮਿਲੇ ਸਬੂਤ ਦੋਨੇ ਪਾਸੇ ਇਸ਼ਾਰਾ ਕਰ ਰਹੇ ਹਨ , 2016 ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਅਧਿਕਾਰੀ ਰੋਬਰਟ ਮੂਲਰ ਨੂੰ ਇਹ ਜਾਂਚ ਸੌਂਪੀ ਗਈ ਸੀ |


ਰਾਬਰਟ ਮੂਲਰ ਦੀ ਰਿਪੋਰਟ ਦੇ ਸਰਵਜਨਕ ਹੋਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਫਲੋਰਿਡਾ ਵਿੱਚ ਮੀਡੀਆ ਨੂੰ ਕਿਹਾ ਕਿ ਇਹ ਸਭ ਤੋਂ ਸ਼ਰਮਨਾਕ ਘਟਨਾ ਸੀ, ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਅਤੇ ਦੇਸ਼ ਨੂੰ ਇਹ ਸਭ ਝੱਲਣਾ ਪਿਆ ਇਹ ਬਹੁਤ ਹੀ ਸ਼ਰਮਨਾਕ ਹੈ , ਇੱਕ ਲੰਬੀ ਜਾਂਚ ਅਤੇ ਕਈ ਲੋਕਾਂ ਨੂੰ ਪ੍ਰੇਸ਼ਾਨ ਕਰਨ ਤੋਂ ਬਾਅਦ ਸਿਰਫ ਇਹ ਘੋਸ਼ਣਾ ਕੀਤੀ ਗਈ ਕਿ ਇਨ੍ਹਾਂ ਚੋਣਾਂ ਵਿੱਚ ਰੂਸ ਦਾ ਕੋਈ ਦਖਲ ਨਹੀਂ ਸੀ ਇਹ ਬਿਲਕੁਲ ਮੰਦਭਾਗਾ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੋ ਚੁੱਕਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਰੂਸ ਨੇ ਕੋਈ ਦਖ਼ਲ ਨਹੀਂ ਦਿੱਤਾ ਸੀ |

ਇਸ ਤੋਂ ਪਹਿਲਾਂ ਅਮਰੀਕਾ ਦੇ ਵਿਸ਼ੇਸ਼ ਜਾਂਚ ਅਧਿਕਾਰੀ ਰੋਬਰਟ ਮੂਲਰ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਦਿੱਤੇ ਜਾਣ ਦੇ ਮਾਮਲੇ ਦੀ ਗੁਪਤ ਜਾਂਚ ਤੋਂ ਬਾਅਦ ਰਿਪੋਰਟ ਅਟਾਰਨੀ ਜਨਰਲ ਵਿਲੀਅਮ ਬਾਰ ਨੂੰ ਸੌਂਪ ਦਿੱਤੀ ਸੀ , ਇਸ ਮਾਮਲੇ ਦੇ ਜਾਂਚ ਅਧਿਕਾਰੀ ਰਾਬਰਟ ਮੂਲਰ ਪਿਛਲੇ ਦੋ ਸਾਲਾਂ ਤੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖ਼ਲ ਦੇ ਮਾਮਲੇ ਦੀ ਜਾਂਚ ਕਰ ਰਹੇ ਸਨ , ਇਸ ਰਿਪੋਰਟ ਵਿੱਚ ਸਾਫ਼ ਸਾਬਤ ਹੋਣਾ ਰਾਸ਼ਟਰਪਤੀ ਟਰੰਪ ਲਈ ਵੱਡੀ ਰਾਹਤ ਹੈ |


More News

NRI Post
..
NRI Post
..
NRI Post
..