ਸ਼੍ਰੀਲੰਕਾ ਆਈ ਭਾਰਤ ਦੇ ਦਬਾਅ ਹੇਠ, ਸ਼੍ਰੀਲੰਕਾ ਦਾ ਸਕੋਰ 55/4 (11.4)

by

ਲੀਡਸ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ 2019 ਦਾ 44ਵਾਂ ਮੁਕਾਬਲਾ ਲੀਡਸ ਦੇ ਹੈਡਿੰਗਲੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ, ਜਿਥੇ ਸ਼੍ਰੀਲੰਕਾਂ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਨੂੰ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਜਸਪ੍ਰੀਤ ਬੁਮਰਾਹ ਨੇ ਸ਼੍ਰੀਲੰਕਾ ਦੇ ਦਿਮੁਥ ਕਰੁਣਾਰਤਨੇ ਨੂੰ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਬੁਮਰਾਹ ਨੇ ਕਰੁਣਾਰਤਨੇ ਨੂੰ 10 ਦੌੜਾਂ 'ਤੇ ਆਊਟ ਕਰਕੇ ਵਨ-ਡੇ ਕ੍ਰਿਕਟ ਦੇ 100 ਵਿਕਟ ਵੀ ਪੂਰੇ ਕਰ ਲਏ ਹਨ। ਭਾਰਤ ਨੂੰ ਦੂਜੀ ਸਫਲਤਾ ਫਿਰ ਬੁਮਰਾਹ ਨੇ ਦਿਵਾਈ। ਬੁਮਰਾਹ ਨੇ ਕੁਸਲ ਪਰੇਰਾ ਨੂੰ 18 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰਕੇ ਪਵੇਲੀਅਨ ਭੇਜਿਆ।

ਸ਼੍ਰੀਲੰਕਾ ਦਾ ਸਕੋਰ: 55/4 (11.4)

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..