ਸਕੇ ਭਰਾ ਨੇ ਨਾਬਾਲਿਗ ਭੈਣ ਨੂੰ ਬਣਾਇਆ ਆਪਣੀ ਤੇ ਆਪਣੇ 2 ਦੋਸਤਾਂ ਦੀ ਹਵਸ ਦਾ ਸ਼ਿਕਾਰ

by

ਮਾਹਿਲਪੁਰ : ਗੁੱਟ 'ਤੇ ਰੱਖੀ ਬੰਨ੍ਹਵਾ ਕੇ ਭੈਣ ਦੀ ਰੱਖਿਆ ਦੀ ਕਸਮ ਖਾਣ ਵਾਲੇ ਭਰਾਵਾਂ ਦਾ ਮੇਹਟੀਆਣਾ ਦੇ ਇਕ ਭਰਾ ਨੇ ਸ਼ਰਮ ਨਾਲ ਸਿਰ ਝੁਕਾਉਣ ਵਾਲਾ ਕਾਰਾ ਕੀਤਾ ਹੈ। ਇਹ ਕਲਯੁਗੀ ਭਰਾ ਆਪਣੀ 12 ਸਾਲਾ ਭੈਣ ਨਾਲ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਦੋ ਮਹੀਨੇ ਤੱਕ ਜਬਰ ਜਨਾਹ ਕਰਦਾ ਰਿਹਾ।ਜਬਰ ਜਨਾਹ ਕਰਨ ਤੋਂ ਬਾਅਦ ਉਹ ਆਪਣੀ ਭੈਣ ਨੂੰ ਧਮਕੀ ਵੀ ਦਿੰਦਾ ਸੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਡਰੀ ਸਹਿਮੀ ਭੈਣ ਆਪਣੇ ਭਰਾ ਤੇ ਉਸ ਦੇ ਦੋਸਤਾਂ ਦੀ ਹਵਸ ਦਾ ਸ਼ਿਕਾਰ ਬਣਦੀ ਰਹੀ। ਜਬਰ ਜਨਾਹ ਕਰਨ ਵਾਲੇ ਭਰਾ ਤੇ ਉਸ ਦੇ ਦੋ ਦੋਸਤਾਂ ਖ਼ਿਲਾਫ਼ ਥਾਣਾ ਮੇਹਟੀਆਣਾ ਪੁਲਿਸ ਨੇ ਪੀੜਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।

ਮਾਤਾ-ਪਿਤਾ ਜਦੋਂ ਘਰੋਂ ਕਿਤੇ ਬਾਹਰ ਜਾਂਦੇ ਸਨ ਤਾਂ ਉਹ ਆਪਣੇ ਦੋ ਦੋਸਤਾਂ ਨੂੰ ਘਰ ਬੁਲਾ ਲੈਂਦਾ ਸੀ ਤੇ ਮੌਕੇ ਦਾ ਫਾਇਦਾ ਉਠਾ ਕੇ ਲੜਕੀ ਨਾਲ ਜਬਰ ਜਨਾਹ ਕਰਦੇ ਸਨ। ਪੁਲਿਸ ਨੇ ਇਸ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ ਜਦਕਿ ਇਕ ਫ਼ਰਾਰ ਚੱਲ ਰਿਹਾ ਹੈ।ਪੀੜਤਾ ਦੇ ਪਿਤਾ ਨੇ ਮੇਹਟੀਆਣਾ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਦੀ 12 ਸਾਲਾ ਧੀ ਅੱਠਵੀਂ ਜਮਾਤ 'ਚ ਪੜ੍ਹਦੀ ਹੈ। 

ਪੰਜ ਜੁਲਾਈ ਨੂੰ ਉਹ ਸਕੂਲ ਜਾਣ ਸਮੇਂ ਰੋਣ ਲੱਗੀ ਤੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਦਾ ਭਰਾ ਸਤਵਿੰਦਰ ਸਿੰਘ ਉਰਫ਼ ਬਿੱਲਾ ਆਪਣੇ ਦੋ ਸਾਥੀਆਂ ਸਾਜਨ ਤੇ ਮਨਜੀਤ ਉਰਫ਼ ਕਾਕਾ ਵਾਸੀ ਮੋਜੋਮਜਾਰਾ ਨਾਲ ਮਿਲ ਕੇ ਜਬਰ ਜਨਾਹ ਕਰਦਾ ਹੈ। ਉਹ ਧਮਕੀਆਂ ਦਿੰਦੇ ਹਨ ਕਿ ਜੇ ਕਿਸੇ ਨੂੰ ਦੱਸਿਆ ਤਾਂ ਜਾਨੋਂ ਮਾਰ ਦੇਣਗੇ।ਪੀੜਤਾ ਦੇ ਪਿਤਾ ਨੇ ਇਸ ਸਬੰਧੀ ਥਾਣਾ ਮੇਹਟੀਆਣਾ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਤਿੰਨਾਂ ਜਣਿਆਂ 'ਤੇ ਵੱਖ-ਵੱਖ ਧਾਰਾਵਾਂ ਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਾਜਨ ਕੁਮਾਰ ਤੇ ਮਨਜੀਤ ਕਾਕਾ ਨੂੰ ਗਿ੍ਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

More News

NRI Post
..
NRI Post
..
NRI Post
..