ਮਸ਼ਹੂਰ ਕਲਾਕਾਰ ਪ੍ਰਿੰਸ ਨਰੂਲਾ ਦੇ ਭਰਾ ਦਾ ਕੈਨੇਡਾ ‘ਚ ਹੋਇਆ ਦਿਹਾਂਤ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਟੀਵੀਂ ਦੇ ਮਸ਼ਹੂਰ ਕਲਾਕਾਰ ਪ੍ਰਿੰਸ ਨਰੂਲਾ ਦੇ ਭਰਾ ਦਾ ਕੈਨੇਡਾ 'ਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪ੍ਰਿੰਸ ਦਾ ਭਰਾ ਕੈਨੇਡਾ 'ਚ ਰਹਿੰਦਾ ਸੀ ਅਤੇ ਉਸ ਦੀ ਮੌਤ ਪਾਣੀ ਦੇ ਵਿੱਚ ਡੁਬਣ ਕਾਰਨ ਹੋਈ ਹੈ। ਸੋਮਵਾਰ ਸਵੇਰੇ ਰੁਪੇਸ਼ ਨਰੂਲਾ ਟੋਰਾਂਟੋ 'ਚ ਬਲਫ਼ਰ ਪਾਰਕ ਬੀਚ 'ਤੇ ਕੈਨੇਡਾ ਡੇਅ ਮਨਾ ਰਹੇ ਸਨ ਕਿ ਦੁਰਘੱਟਨਾ ਕਾਰਨ ਉਹ ਸਮੁੰਦਰ 'ਚ ਡੁਬ ਗਏ। 

ਰਿਪੋਰਟਾਂ ਮੁਤਾਬਿਕ ਰੁਪੇਸ਼ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਾਰਨ ਉਹ ਆਪਣਾ ਬਚਾਅ ਨਹੀਂ ਕਰ ਪਾਏ। ਦੱਸਿਆ ਜਾ ਰਿਹਾ ਹੈ ਕਿ ਰੁਪੇਸ਼ ਦਾ ਵਿਆਹ 3 ਮਹੀਨੇ ਪਹਿਲਾਂ ਹੀ ਹੋਇਆ ਸੀ। ਜ਼ਿਕਰਏਖ਼ਾਸ ਹੈ ਕਿ ਪ੍ਰਿੰਸ ਨਰੂਲਾ ਇਸ ਵੇਲੇ 'ਨੱਚ ਬਲੀਏ 9' ਲਈ ਆਪਣੀ ਪਤਨੀ ਯੂਵੀਕਾ ਚੌਧਰੀ ਦੇ ਨਾਲ ਤਿਆਰੀਆਂ 'ਚ ਮਸ਼ਰੂਫ ਹਨ। ਇਸ ਸ਼ੋਅ ਦੇ ਸੈੱਟ 'ਤੇ ਹੀ ਪ੍ਰਿੰਸ ਨੂੰ ਇਹ ਖ਼ਬਰ ਮਿਲੀ ਤਾਂ ਉਹ ਸੈੱਟ 'ਤੇ ਹੀ ਰੋਣ ਲੱਗ ਪਏ।

More News

NRI Post
..
NRI Post
..
NRI Post
..