ਐਂਡਰਿਊ ਸ਼ੀਅਰ ਨੇ PM ਟਰੂਡੋ ਨੂੰ ਲਿਖਿਆ ਪੱਤਰ, ਚੀਨ ਨੂੰ ਕੈਨੇਡਾ ਦੇਵੇ ਮੂੰਹਤੋੜ ਜਵਾਬ

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਚੀਨੀ ਤੋਂ ਆਉਣ ਵਾਲੇ ਸਾਰੇ ਉਤਪਾਦਾਂ ਦੀ ਨਜ਼ਰਸਾਨੀ ਕੀਤੀ ਜਾਵੇ ਅਤੇ ਏਸ਼ੀਆ ਦੇਸ਼ ਤੋਂ ਦਰਾਮਦ ਵਸਤੂਆਂ 'ਤੇ ਟੈਰਿਫ ਵਧਾਇਆ ਜਾਵੇ। ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਦਿਆਂ ਕਿਹਾ ਕਿ ਕੈਨੇਡਾ ਦੇ ਦੂਜੇ ਸਭ ਤੋਂ ਵੱਡੇ ਵਪਾਰਕ ਸਾਂਝੇਦਾਰ ਚੀਨ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਲੋੜ ਹੈ। 

ਉਨਾਂ ਕਿਹਾ ਕਿ ਦੋਵਾਂ ਦੇਸ਼ਾਂ 'ਚ ਕੂਟਨੀਤਕ ਸਬੰਧ ਪਿਛਲੇ ਸੱਤ ਮਹੀਨਿਆਂ ਤੋਂ ਸਹੀ ਨਹੀਂ ਚੱਲ ਰਹੇ। ਅਮਰੀਕੀ ਸਪੁਰਦਗੀ ਵਰੰਟ 'ਤੇ ਕੈਨੇਡਾ ਦੇ ਵੈਨਕੂਵਰ ਵਿਚ ਗ੍ਰਿਫ਼ਤਾਰ ਕੀਤੀ ਚੀਨੀ ਤਕਨੀਕੀ ਕੰਪਨੀ ਦੀ ਐਕਜ਼ੀਕਿਊਟਿਵ ਮੇਂਗ ਵਾਨਝੋਉ ਨੂੰ ਗ੍ਰਿਫ਼ਤਾਰ ਕਰਨ ਦੇ ਕੁੱਝ ਦਿਨਾਂ ਮਗਰੋਂ ਚੀਨ ਨੇ ਦਸੰਬਰ 'ਚ ਦੋ ਕੈਨੇਡਿਆਈ ਲੋਕਾਂ ਨੂੰ ਹਿਰਾਸਤ 'ਚ ਲਿਆ। ਮੇਂਗ ਵਾਨਝੋਉ ਦੀ ਗ੍ਰਿਫ਼ਤਾਰੀ ਮਗਰੋਂ ਚੀਨ ਨੇ ਕੈਨੇਡੀਅਨ ਉਤਪਾਦਾਂ 'ਤੇ ਜਿੱਥੇ ਟੈਰਿਫ ਵਧਾ ਦਿੱਤਾ ਸੀ ਉਥੇ ਹੀ ਕਈ ਉਤਪਾਦਾਂ 'ਤੇ ਪਾਬੰਦੀ ਵੀ ਲਾ ਦਿੱਤੀ।

More News

NRI Post
..
NRI Post
..
NRI Post
..