ਗੋਲਨ ਹਾਈਟਸ ਉੱਤੇ ਇਜ਼ਰਾਈਲ ਦੇ ਕਬਜ਼ੇ ਨੂੰ ਅਮਰੀਕਾ ਨੇ ਦਿੱਤੀ ਮਾਨਤਾ

by

ਵਾਸ਼ਿੰਗਟਨ , 27 ਮਾਰਚ ( NRI MEDIA )

ਗੋਲਨ ਹਾਈਟਸ ਖੇਤਰ ਨੂੰ ਲੈ ਕੇ ਇਜ਼ਰਾਈਲ ਅਤੇ ਸੀਰੀਆ ਵਿੱਚ ਪਿਛਲੇ ਕਈ ਦਸ਼ਕਾਂ ਤੋਂ ਵਿਵਾਦ ਚੱਲ ਰਿਹਾ ਹੈ ਇਜ਼ਰਾਈਲ ਨੇ 1967 ਦੇ ਵਿੱਚ ਗੋਲਨ ਹਾਈਟਸ ਖੇਤਰ ਨੂੰ ਸੀਰੀਆ ਤੋਂ ਖੋਹ ਲਿਆ ਸੀ ਜਿਸ ਤੋਂ ਬਾਅਦ ਇਜ਼ਰਾਈਲ ਦਾ ਇਸ ਉੱਤੇ ਕਬਜ਼ਾ ਹੈ , ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੋਲਨ ਹਾਈਟਸ ਖੇਤਰ ਨੂੰ ਇਜ਼ਰਾਇਲ ਦੇ ਕਬਜ਼ੇ ਵਿੱਚ ਹੋਣ ਦੀ ਮਾਨਤਾ ਦੇ ਦਿੱਤੀ ਹੈ ਅਤੇ ਉਨ੍ਹਾਂ ਨੇ ਇਸ ਨਾਲ ਜੁੜੇ ਇੱਕ ਪ੍ਰਸਤਾਵ ਤੇ ਹਸਤਾਖਰ ਕੀਤੇ ਹਨ , ਜਿਸ ਤੋਂ ਬਾਅਦ ਇਜ਼ਰਾਇਲ ਦੀ ਇਸ ਕਬਜ਼ੇ ਤੇ ਸੀਰੀਆ ਨੇ ਰੋਸ ਜਤਾਇਆ ਹੈ  ਸੀਰੀਆ ਨੇ ਅਮਰੀਕਾ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ |


ਵ੍ਹਾਈਟ ਹਾਊਸ ਵਿਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਜਮਿਨ ਨੇਤਨਯਾਹੂ ਨਾਲ ਟਰੰਪ ਨੇ ਕਿਹਾ, "ਇਹ ਫੈਸਲਾ ਲੈਣ ਵਿੱਚ ਬਹੁਤ ਸਮਾਂ ਲੱਗਿਆ ਹੈ." ਅਮਰੀਕਾ ਵਲੋਂ ਇਸ ਖੇਤਰ 'ਤੇ ਇਜ਼ਰਾਈਲ ਦੇ ਕੰਟਰੋਲ ਨੂੰ ਮਾਨਤਾ ਦੇਣ ਲਈ ਕਈ ਦਹਾਕੇ ਤੋਂ ਇਸ ਮੁੱਦੇ' ਤੇ ਅੰਤਰਰਾਸ਼ਟਰੀ ਸਰਬਸੰਮਤੀ ਵਲੋਂ ਰੋਕ ਲੈ ਜਾ ਰਹੀ ਸੀ , ਟਰੰਪ ਨੇ ਬਹੁਤ ਸਾਰੇ ਮੁਲਕ ਦੇ ਵਿਰੁੱਧ ਜਾ ਕੇ ਇਹ ਮਾਨਤਾ ਦਿੱਤੀ ਹੈ |

ਟਰੰਪ ਦੇ ਇਸ ਕਦਮ ਉੱਤੇ ਸੀਰੀਆ ਨੇ ਵੀ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ , ਸੀਰੀਆ ਨੇ ਕਿਹਾ ਕਿ ਇਹ ਕਦਮ ਉਸ ਦੇ ਦੇਸ਼ ਉੱਤੇ ਸਿਧ ਹਮਲਾ ਹੈ , ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਸਨਾ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਇਕ ਸੂਤਰ ਨੇ ਕਿਹਾ ਹੈ ਕਿ "ਸੀਰੀਆ ਦੀ ਸੰਪ੍ਰਭੂਤਾ ਅਤੇ ਖੇਤਰੀ ਨਿਰਪੱਖਤਾ ਉੱਤੇ ਇੱਕ ਤਿੱਖਾ ਹਮਲਾ ਕਰ ਕੇ ਅਮਰੀਕਾ ਦੇ ਰਾਸ਼ਟਰਪਤੀ ਨੇ ਸੀਰੀਆ ਦੇ ਗੋਲਨ ਹਾਈਟਸ ਖੇਤਰ ਦੀ ਤਬਾਹੀ ਨੂੰ ਮਾਨਤਾ ਦਿੱਤੀ ਹੈ , ਉਨ੍ਹਾਂ ਕਿਹਾ ਕਿਟਰੰਪ ਕੋਲ ਇਸ ਕਬਜ਼ੇ ਨੂੰ ਜਾਇਜ਼ ਸਾਬਤ ਕਰਨ ਦੇ ਅਧਿਕਾਰ ਅਤੇ ਕਾਨੂੰਨੀ ਤਾਕਤ ਨਹੀਂ ਹੈ |


ਮਹਾਂਭਿਯੋਗ ਦਾ ਖਤਰਾ ਟਲਣ ਮਗਰੋਂ ਟਰੰਪ ਨੇ ਜਿਸ ਤਰ੍ਹਾਂ ਗਲੋਨ ਹਾਈਟਸ 'ਤੇ ਇਜ਼ਰਾਈਲ ਦੇ ਕਬਜ਼ੇ ਨੂੰ ਮਾਨਤਾ ਦਿੱਤੀ ਹੈ, ਉਸ ਤੋਂ ਉਨ੍ਹਾਂ ਦਾ ਆਤਮਵਿਸ਼ਵਾਸ ਝਲਕ ਰਿਹਾ ਹੈ ਬਾਵਜੂਦ ਇਸਦੇ ਕਿ ਸੰਯੁਕਤ ਰਾਸ਼ਟਰ ਅਤੇ ਬਹੁਤ ਸਾਰੇ ਦੇਸ਼ ਇਸਨੂੰ ਇਸਰਾਈਲ ਦਾ ਨਾਜਾਇਜ ਕਬਜ਼ਾ ਮੰਨ ਰਹੇ ਹਨ |

More News

NRI Post
..
NRI Post
..
NRI Post
..