ਕੈਨੇਡਾ : ਸੁਰੱਖਿਅਤ ਮਿਲਿਆ ਅਗਵਾ ਹੋਇਆ ਚੀਨੀ ਵਿਦਿਆਰਥੀ

by

ਓਂਟਾਰੀਓ (ਵਿਕਰਮ ਸਹਿਜਪਾਲ) : ਕੈਨੇਡਾ 'ਚ ਚੀਨੀ ਵਿਦਿਆਰਥੀ ਨੂੰ ਅਗਵਾ ਕੀਤਾ ਗਿਆ ਸੀ ਜਿਸ ਨੂੰ ਕੈਨੇਡੀਅਨ ਪੁਲਸ ਨੇ ਸੁਰੱਖਿਅਤ ਲੱਭ ਲਿਆ ਹੈ। ਉਸ ਦੀ ਪਛਾਣ ਵੈਨਜ਼ਹੇਨ ਲੂ ਵਜੋਂ ਹੋਈ ਹੈ। ਕਾਂਸਟੇਬਲ ਐਂਡੀ ਪੈਟੇਨਡਨ ਨੇ ਦੱਸਿਆ ਕਿ ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ 35 ਸਾਲਾ ਵਿਅਕਤੀ ਨੂੰ ਹਿਰਾਸਤ 'ਚ ਲਿਆ ਸੀ ਅਤੇ ਫਿਰ ਉਸ ਨੂੰ ਰਿਹਾਅ ਕਰ ਦਿੱਤਾ। ਪੁਲਸ ਨੂੰ 4 ਸ਼ੱਕੀਆਂ ਦੀ ਭਾਲ ਹੈ।


ਇਹ ਹੈ ਪੂਰਾ ਮਾਮਲਾ...

ਸ਼ਨੀਵਾਰ ਨੂੰ ਵੈਨਜ਼ਹੇਨ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਸੀ ਜਦ ਉਹ ਮਾਰਖਮ ਦੇ ਪਾਰਕਿੰਗ ਗੈਰੇਜ 'ਚ ਸੀ। ਪੁਲਸ ਨੇ ਦੱਸਿਆ ਕਿ 22 ਸਾਲਾ ਵੈਨਜ਼ਹੇਨ ਨੇ ਆਪਣੀ ਗੱਡੀ ਪਾਰਕ ਕੀਤੀ ਅਤੇ ਇਕ ਦੋਸਤ ਨਾਲ ਪੈਦਲ ਜਾ ਰਿਹਾ ਸੀ। ਇਸ ਦੌਰਾਨ ਇਕ ਮਿੰਨੀ ਵੈਨ 'ਚ ਬੈਠੇ ਅਗਵਾਕਾਰਾਂ ਨੇ ਉਸ ਨੂੰ ਘੇਰ ਕੇ ਖੜ੍ਹੇ ਹੋ ਗਏ। 


ਉਨ੍ਹਾਂ ਨੇ ਉਸ ਨੂੰ ਖਿੱਚ ਕੇ ਗੱਡੀ 'ਚ ਸੁੱਟਿਆ, ਵੈਨਜ਼ਹੇਨ ਨੇ ਜਦ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਅਗਵਾਕਾਰਾਂ ਨੇ ਆਪਣੀ ਬੰਦੂਕ ਕੱਢ ਕੇ ਉਸ ਨੂੰ ਧਮਕਾਇਆ। ਵੈਨਜ਼ਹੇਨ ਨੂੰ ਜ਼ਬਰਦਸਤੀ ਗੱਡੀ 'ਚ ਬੈਠਾ ਕੇ ਉਹ ਚਲੇ ਗਏ। ਫਿਲਹਾਲ ਪੁਲਸ ਵਲੋਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..