ਪਿਊਰਟੋ ਰਿਕੋ , 09 ਜੁਲਾਈ ( NRI MEDIA )
ਪਿਊਰਟੋ ਰਿਕੋ ਦੇ ਵਿਚ ਆਪਣੇ ਨਾਨੇ ਦੇ ਹੱਥਾਂ ਵਿੱਚੋ ਤਿਲਕ ਕੇ ਇਕ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ , ਨਾਨਾ ਦੋਹਤੀ ਅਤੇ ਆਪਣੇ ਪੂਰੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਸਨ , ਦਰਅਸਲ ਪਿਊਰਟੋ ਰਿਕੋ ਵਿਚ ਰਾਯਲ ਕੈਰੇਬੀਅਨ ਕਰੂਜ਼ ਕੰਪਨੀ ਦੇ ਫਰੀਡਮ ਓਫ ਥੇ ਸੀਜ਼ ਦੇ ਵਿਚ ਜਦ ਇਕ ਨਾਨੇ ਨੇ ਆਪਣੀ ਦੋਹਤੀ ਨੂੰ ਆਪਣੇ ਹੱਥਾਂ ਨਾਲ ਫੱਡ ਕੇ ਖਿੜਕੀ ਤੋਂ ਬਾਹਰ ਲਟਕਾਇਆ ਹੋਇਆ ਸੀ ਤਾਂ ਉਸਦੀ ਦੋਹਤੀ ਉਸਦੇ ਹਥਾਂ ਚੋ ਤਿਲਕ ਗਈ। ਜਿੰਨੀ ਉਂਚਾਈ ਤੋਂ ਬੱਚੀ ਡਿੱਗੀ ਉਹ 11 ਮੰਜਿਲਾਂ ਦੇ ਬਰਾਬਰ ਸੀ , ਇਹ ਹਾਦਸਾ ਪਿਊਰਟੋ ਰਿਕੋ ਵਿਖੇ ਜੁਆਨ ਦੇ ਕੋਲ ਖੜੇ ਕਰੂਜ਼ ਦੇ ਵਿਚ ਦੁਪਹਿਰ ਦੇ ਸਮੇਂ ਵਾਪਰਿਆ।
ਪੀੜਿਤ ਸਾਰਾ ਪਰਿਵਾਰ ਇੰਡਿਆਨਾ ਦਾ ਵਾਸੀ ਹੈ ਅਤੇ ਲੜਕੀ ਦਾ ਪਿਤਾ ਐਲਨ ਵਿਜੰਦ ਇੰਡੀਆਨਾ ਦੇ ਹੀ ਸਾਊਥ ਬੈਨਡ ਵਿਚ ਪੁਲਿਸ ਅਫਸਰ ਹੈ , ਬੱਚੀ ਦੇ ਨਾਨੇ ਸਲਵਟੋਰ ਅਨੇੱਲੋ ਕੋਲੋਂ ਪੁੱਛ ਗਿੱਛ ਚਲ ਰਹੀ ਹੈ, ਕਾਰਵਾਈ ਪੂਰੀ ਹੋਣ ਤਕ ਪੂਰਾ ਪਰਿਵਾਰ ਪੁਰਤੋ ਰਿਕੋ ਵਿਚ ਹੀ ਰੁਕੇਗਾ , ਵਿਜੰਦਦੇ ਪੁਲਿਸ ਵਿਭਾਗ ਨੇ ਉਸਦੀ ਬੇਟੀ ਦੀ ਮੌਤ ਉਤੇ ਆਪਣਾ ਸ਼ੋਕ ਪ੍ਰਗਟ ਕੀਤਾ ਅਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਰਾ ਪੁਲਿਸ ਵਿਭਾਗ ਨੇ ਸਾਰੀਆਂ ਨੂੰ ਵਿਜੰਦ ਦੇ ਪਰਿਵਾਰ ਲਈ ਪ੍ਰਾਥਨਾ ਕਰਨ, ਓਹਨਾ ਨੂੰ ਇਕੱਲਾਪਣ ਦੇਣ ਅਤੇ ਉਸਦੀ ਇੱਜ਼ਤ ਕਰਨ।
ਉਥੇ ਹੀ ਰਾਇਲ ਕੈਰੇਬੀਅਨ ਕਰੂਜ਼ ਨੇ ਇਸ ਹਾਦਸੇ ਨੂੰ ਦੁਖਦਾਈ ਦਸਿਆ ਅਤੇ ਉਹ ਪਰਿਵਾਰ ਦੀ ਮਦਦ ਕਰ ਰਿਹਾ ਹੈ, ਹਾਲਾਂਕਿ ਕੰਪਨੀ ਨੇ ਇਸਤੋਂ ਵੱਖ ਕਿਸੇ ਵੀ ਹੋਰ ਗੱਲ ਉਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ , ਇਸ ਹਾਦਸੇ ਤੋਂ ਬਾਅਦ ਕਰੂਜ਼ ਜਹਾਜ਼ ਇੱਕ ਸੰਸ਼ੋਧਿਤ ਯਾਤਰਾ ਪ੍ਰੋਗਰਾਮ ਕਰਕੇ ਪੋਰਟ ਤੋਂ ਰਵਾਨਾ ਹੋ ਗਿਆ।



