ਲੁਧਿਆਣਾ : ਸਮਾਜਿਕ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ ਜਦੋਂ ਇਕ ਬਜ਼ੁਰਗ ਸਹੁਰਾ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਨੂੰਹ ਸਾਹਮਣੇ ਕੱਪੜੇ ਲਾਹ ਕੇ ਖੜ੍ਹਾ ਹੋ ਗਿਆ। ਸਹੁਰੇ ਦੀ ਇਸ ਸ਼ਰਮਨਾਕ ਹਰਕਤ ਤੋਂ ਪਰੇਸ਼ਾਨ ਨੂੰਹ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਪੁਲਿਸ ਨੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਖੋਜਬੀਣ ਸ਼ੁਰੂ ਕਰ ਦਿੱਤੀ ਹੈ। ਇਸ ਹਰਕਤ ਤੋਂ ਬਾਅਦ ਮੁਲਜ਼ਮ ਸਹੁਰਾ ਫ਼ਰਾਰ ਹੋ ਗਿਆ ਹੈ।ਪੁਲਿਸ ਨੂੰ ਕੀਤੀ ਗਈ ਸ਼ਿਕਾਇਤ 'ਚ 26 ਸਾਲਾ ਔਰਤ ਨੇ ਦੱਸਿਆ ਕਿ ਉਸ ਦਾ 8 ਸਾਲ ਪਹਿਲਾਂ ਵਿਆਹ ਹੋਇਆ। ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਰੋਜ਼ੀ-ਰੋਟੀ ਲਈ ਸਾਊਦੀ ਅਰਬ ਕੰਮ ਕਰਨ ਚਲਾ ਗਿਆ ਹੈ।
ਉਸ ਦਾ ਸਹੁਰਾ ਹਰਜਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਉਹ ਸਵੇਰ ਤੋਂ ਹੀ ਸ਼ਰਾਬ ਪਾਣੀ ਸ਼ੁਰੂ ਕਰ ਦਿੰਦਾ ਹੈ ਅਤੇ ਨਸ਼ੇ 'ਚ ਟੱਲੀ ਹੋਣ ਤੋਂ ਬਾਅਦ ਸਹੁਰੇ ਨੂੰ ਕੋਈ ਸਮਝ ਨਹੀਂ ਰਹਿੰਦੀ। ਪਹਿਲਾਂ ਵੀ ਉਹ ਆਪਣੇ ਕੱਪੜੇ ਉਤਾਰ ਕੇ ਉਸ ਦੇ ਸਾਹਮਣੇ ਖੜ੍ਹ ਹੋ ਜਾਂਦਾ ਸੀ। ਇਸ 'ਤੇ ਉਸ ਨੇ ਪੰਚਾਇਤ ਅਤੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ। ਪੰਚਾਇਤ ਅਤੇ ਪੁਲਿਸ ਨੇ ਦੋਵਾਂ ਵਲੋਂ ਸਹੁਰੇ ਨੂੰ ਕਈ ਮੌਕੇ ਦਿੱਤੇ ਪਰ ਨਹੀਂ ਸੁਧਰਿਆ।ਇਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਸੁਝਾਅ 'ਤੇ ਉਸ ਨੇ ਘਰ 'ਚ ਸੀਸੀਟੀਵੀ ਕੈਮਰੇ ਲਗਵਾ ਲਏ।
ਛੇ ਜੁਲਾਈ ਨੂੰ ਫਿਰ ਸ਼ਰਾਬ ਪੀ ਕੇ ਸਹੁਰੇ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਨੰਗਾ ਹੋ ਕੇ ਉਸ ਦੇ ਸਾਹਮਣੇ ਖੜ੍ਹੋ ਹੋ ਗਿਆ। ਇਸ ਤੋਂ ਬਾਅਦ ਪੀੜਤਾ ਨੇ ਸਹੁਰੇ 'ਤੇ ਕਾਨੂੰਨੀ ਕਾਰਵਾਈ ਕਰਵਾਉਣ ਦਾ ਮਨ ਬਣਾ ਲਿਆ। ਲਿਹਾਜ਼ਾ ਨੂੰਹ ਨੇ ਸੀਸੀਟੀਵੀ ਫੁਟੇਜ ਸਮੇਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸ਼ਿਕਾਇਤ 'ਤੇ ਏਐੱਸਆਈ ਗੁਰਮੇਲ ਸਿੰਘ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਕਾਰਵਾਈ ਚੱਲ ਰਹੀ ਹੈ। ਮੁਲਜ਼ਮ ਫ਼ਿਲਹਾਲ ਫ਼ਰਾਰ ਹੈ।



