ਕੈਨੇਡਾ ਬਣਿਆ ਭਾਰਤੀਆਂ ਦਾ ਦੁੱਜਾ ਘਰ

by mediateam

ਉਨਟਾਰੀਓ ਡੈਸਕ (ਵਿਕਰਮ ਸਹਿਜਪਾਲ) : ਵਿਦੇਸ਼ ਜਾਣ ਦੇ ਇਛੁੱਕ ਭਾਰਤੀਆਂ ਦੀ ਪਹਿਲੀ ਪਸੰਦ ਕੈਨੇਡਾ ਬਣ ਗਿਆ ਹੈ। ਕੈਨੇਡਾ ਦੀ PR ਹਾਸਿਲ ਕਰਨ ਵਿੱਚ ਐਕਸਪ੍ਰੈਸ ਐਂਟਰੀ ਸਕੀਮ ਬਹੁਤ ਜ਼ਿਆਦਾ ਮਦਦਗਾਰ ਸਿੱਧ ਹੋ ਰਹੀ ਹੈ। ਇਸ ਸਕੀਮ ਰਾਹੀਂ ਸਾਲ 2018 ਵਿੱਚ 39,500 ਭਾਰਤੀ ਨਾਗਰਿਕਾਂ ਨੂੰ ਕੈਨੇਡਾ ਵਿੱਚ PR ਮਿਲੀ ਹੈ। ਦਰਅਸਲ, ਸਾਹਮਣੇ ਆਏ ਨਵੇਂ ਆਂਕੜਿਆਂ ਅਨੁਸਾਰ ਸਾਲ 2018 ਵਿੱਚ ਐਕਸਪ੍ਰੈੱਸ ਐਂਟਰੀ ਸਕੀਮ ਤਹਿਤ 92,000 ਤੋਂ ਵੱਧ ਲੋਕਾਂ ਨੂੰ ਕੈਨੇਡਾ ਦੀ PR ਦਿੱਤੀ ਗਈ ਸੀ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 41 ਫੀਸਦੀ ਵਧੇਰੇ ਹੈ। ਦੱਸ ਦੇਈਏ ਕਿ ਅਮਰੀਕਾ ਵਿੱਚ PR ਨੂੰ ਗ੍ਰੀਨ ਕਾਰਡ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਪਰ ਅਮਰੀਕਾ ਵਿੱਚ ਲੋਕਾਂ ਨੂੰ ਐੱਚ. 1 ਬੀ. ਵੀਜ਼ਾ ਹਾਸਿਲ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਜਿਸ ਕਾਰਨ ਹੁਣ ਭਾਰਤੀ ਨਾਗਰਿਕ ਦੂਜੇ ਦੇਸ਼ਾਂ ਨੂੰ ਜਾਣ ਲੱਗ ਗਏ ਹਨ। ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਵੀ ਕੈਨੇਡਾ ਵਿੱਚ 65,500 ਲੋਕਾਂ ਨੂੰ PR ਦਿੱਤੀ ਗਈ ਸੀ, ਜਿਸ ਵਿਚੋਂ ਤਕਰੀਬਨ 26,300 ਲੋਕ ਭਾਰਤੀ ਸਨ। ਸਾਲ 2017 ਵਿੱਚ ਇਹ ਦੂਜੇ ਨੰਬਰ 'ਤੇ ਸੀ, ਪਰ ਸਾਲ 2018 ਵਿੱਚ ਸਿਰਫ 5,800 ਲੋਕਾਂ ਨੂੰ PR ਦੀ ਸੁਵਿਧਾ ਮਿਲੀ ਸੀ, ਜਿਸ ਕਾਰਨ ਇਹ ਤੀਜੇ ਨੰਬਰ 'ਤੇ ਪਹੁੰਚ ਗਿਆ ਸੀ। ਭਾਰਤ ਵਿੱਚ ਰਹਿ ਰਹੇ ਲੋਕ ਵੀ ਨੌਕਰੀ ਜਾਂ PR ਲਈ ਅਮਰੀਕਾ ਦੀ ਥਾਂ ਕੈਨੇਡਾ ਨੂੰ ਪਹਿਲ ਦੇ ਰਹੇ ਹਨ। ਦਰਅਸਲ, ਇਸ ਮਾਮਲੇ ਵਿੱਚ ਕੈਨੇਡਾ ਨੇ ਗਲੋਬਲ ਟੈਲੈਂਟ ਸਟ੍ਰੀਮ ਨੂੰ ਪਾਇਲਟ ਸਕੀਮ ਤੋਂ ਬਦਲ ਕੇ ਸਥਾਈ ਸਕੀਮ ਬਣਾ ਦਿੱਤਾ ਹੈ, ਜਿਸਦੇ ਚੱਲਦਿਆਂ ਕੈਨੇਡੀਅਨ ਕੰਪਨੀਆਂ ਸਿਰਫ ਦੋ ਹਫਤੇ ਵਿੱਚ ਅਪ੍ਰਵਾਸੀਆਂ ਨੂੰ ਕੈਨੇਡਾ ਲਿਆ ਸਕਦੀਆਂ ਹਨ।

More News

NRI Post
..
NRI Post
..
NRI Post
..