ਕੈਨੇਡਾ – ਵਿਨੀਪੈਗ ਦੇ ਹੋਟਲ ਵਿਚ ਫੈਲੀ ਖ਼ਤਰਨਾਕ ਗੈਸ , 46 ਲੋਕ ਹਸਪਤਾਲ ਭਰਤੀ

by mediateam

ਵਿਨੀਪੈਗ , 10 ਜੁਲਾਈ ( NRI MEDIA )

ਕੈਨੇਡਾ ਦੇ ਸੂਬੇ ਵਿਨੀਪੈਗ ਦੇ ਹੋਟਲ ਵਿੱਚ ਖ਼ਤਰਨਾਕ ਗੈਸ ਕਾਰਬਨ ਮੋਨੋਔਕਸਾਈਡ ਦਾ ਰੀਸਾਵ ਹੋਇਆ ਤਾਂ 46 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਹਨਾਂ ਵਿੱਚੋ 15 ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ , ਇਸ ਰਿਸਾਵ ਤੋਂ ਬਾਅਦ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਹੈ ਓਥੇ ਹੀ ਸਥਾਨਕ ਲੋਕਾਂ ਵਿੱਚ ਦਹਿਸ਼ਤ ਹੈ , ਸ਼ਹਿਰ ਦੇ ਫਾਇਰ ਪੈਰਾਮੇਡੀਕ ਚੀਫ ਜੋਨ ਲੀ ਨੇ ਦੱਸਿਆ ਕਿ ਉਹਨਾਂ ਨੂੰ ਕਰੀਬ ਇਸ ਘਟਨਾ ਬਾਰੇ ਕਾਲ ਆਈ ਸੀ ਇਸ ਤੋਂ ਬਾਅਦ ਫਿਰ ਉਥੋਂ 52 ਗਾਹਕਾਂ, ਸਟਾਫ ਮੈਂਬਰਾਂ ਨੂੰ ਬਾਹਰ ਕਢਿਆ ਗਿਆ ਹੈ |


ਜਿਹਨਾਂ ਲੋਕਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ ਉਹਨਾਂ ਵਿੱਚੋ 5 ਲੋਕਾਂ ਦੀ ਹਾਲਤ ਅਸਥਿਰ ਹੈ ਤੇ ਉਥੇ ਹੀ 26 ਲੋਕਾਂ ਦੀ ਹਾਲਤ ਬਾਕੀ ਦੇ 5 ਲੋਕਾਂ ਨਾਲੋਂ ਥੋੜੀ ਠੀਕ ਹੈ, ਇਸਦੇ ਬਾਵਜੂਦ ਵੀ ਕਿਸੇ ਦੀ ਵੀ ਮੌਤ ਦਾ ਕੋਈ ਅੰਦੇਸ਼ਾ ਨਹੀਂ ਹੈ ਜਾਣੀ ਕਿ ਲੋਕ ਲਗਭਗ ਜਾਨਲੇਵਾ ਖਤਰੇ ਤੋਂ ਬਾਹਰ ਹਨ , ਜਿਕਰਯੋਗ ਹੈ ਕਿ ਕਾਰਬਨ ਮੋਨੋਔਕਸਾਈਡ ਦੀ 70ppm ਮਾਤਰਾ ਵੀ ਮਨੁੱਖ ਲਈ ਹਾਨੀਕਾਰਕ ਹੁੰਦੀ ਹੈ ਪਰ ਹੋਟਲ ਦੇ ਵਿਚ ਇਸਤੋਂ ਕੀਤੇ ਜ਼ਿਆਦਾ 385ppm ਕਾਰਬਨ ਮੋਨੋਔਕਸਾਈਡ ਦਾ ਰਿਸਾਵ ਹੋਇਆ। 

ਹੋਟਲ ਦੇ ਮਾਲਕ ਜਸਟਿਨ ਸਚਿਨਕੇਲ ਦਾ ਕਹਿਣਾ ਹੈ ਕਿ ਇਨੀ ਭਾਰੀ ਮਾਤਰਾ ਦੇ ਵਿਚ ਇਹੋ ਜੇਹਾ ਹਾਨੀਕਾਰਕ ਰੀਸਾਵ ਅੱਜ ਤੋਂ ਪਹਿਲਾ ਹੋਟਲ ਦੇ ਵਿਚ ਕਦੇ ਵੀ ਨਹੀਂ ਹੋਇਆ , ਸੂਬੇ ਦੀ ਸਹਿਤ ਅਥਾਰਿਟੀ ਦਾ ਕਹਿਣਾ ਹੈ ਕਿ ਲੋਕਾਂ ਦੀ ਹਾਲਤ ਵਧੇਰੇ ਖਰਾਬ ਨਹੀਂ ਹੈ ਅਤੇ ਜ਼ਿਆਦਾਤਰ ਮਰੀਜ਼ਾਂ ਨੂੰ ਹਸਪਤਾਲ ਤੋਂ ਛੁਟੀ ਮਿਲ ਚੁੱਕੀ ਹੈ, ਅਤੇ ਬਾਕੀ ਦੇ ਮਰੀਜ ਦਾ ਇਲਾਜ ਚਲ ਰਿਹਾ, ਲੋਕਲ ਹੋਟਲਾਂ ਦਾ ਕਹਿਣਾ ਹੈ ਕਿ  ਉਹ ਕੁਝ ਪੀੜ੍ਹਤ ਲੋਕਾਂ ਨੂੰ ਰਾਤ ਆਪਣੇ ਹੋਟਲ ਵਿਚ ਫ੍ਰੀ ਵਿਚ ਠਹਿਰਾ ਕੇ ਓਹਨਾ ਦੀ ਮਦਦ ਕਰਨਾ ਚਾਹੁਣਗੇ।

More News

NRI Post
..
NRI Post
..
NRI Post
..