ਦੋਹਾ , 10 ਜੁਲਾਈ ( NRI MEDIA )
ਕਤਰ ਦੇ ਦੋ ਟ੍ਰੇਨਿੰਗ ਜਹਾਜ ਹਵਾ ਵਿਚ ਹੀ ਟ੍ਰੇਨਿੰਗ ਦੌਰਾਨ ਟਕਰਾ ਗਏ ਪਰ ਇਸ ਦੌਰਾਨ ਦੋਵਾਂ ਜਹਾਜਾਂ ਦੇ ਪਾਇਲਟ ਜਹਾਜ ਵਿੱਚੋ ਨਿਕਲਣ ਵਿਚ ਸਫਲ ਰਹੇ ਅਤੇ ਇਸ ਤਰ੍ਹਾਂ ਉਹ ਬਚ ਗਏ , ਇਹ ਕਹਿਣਾ ਹੈ ਕ਼ਤਰ ਦੇ ਰੱਖਿਆ ਮੰਤਰਾਲੇ ਦਾ ਹਾਲਾਂਕਿ ਮੰਤਰਾਲੇ ਨੇ ਜਹਾਜਾਂ ਦੇ ਵਾਰੇ ਕੋਈ ਜਾਣਕਾਰੀ ਨਹੀਂ ਦਿਤੀ।
ਰੱਖਿਆ ਮੰਤਰਾਲੇ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ਉੱਤੇ ਲਿਖਿਆ ਕਿ, "ਟ੍ਰੇਨਿੰਗ ਦੇ ਦੌਰਾਨ ਦੋ ਟ੍ਰੇਨਿੰਗ ਜਹਾਜਾਂ ਆਪਸ ਵਿਚ ਟਕਰਾ ਗਏ ਅਤੇ ਪਾਇਲਟ ਈਜੇਕਟ ਸੀਟ ਦਾ ਇਸਤੇਮਾਲ ਕਰਕੇ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਰਹੇ , ਮੰਤਰਾਲੇ ਨੇ ਇਸ ਹਾਦਸੇ ਦੇ ਵਿਚ ਸ਼ਾਮਿਲ ਦੋ ਜਹਾਜਾਂ ਦੀ ਪਛਾਣ ਵਾਰੇ ਕੁਝ ਨਾ ਦਸਿਆ।
ਕਤਰ ਦੇ ਵਿਚ ਬਹੁਤ ਹੀ ਵਿਸ਼ਾਲ ਅਲ-ਉਦੇਇਡ ਏਅਰ ਬੇਸ ਹੈ ਜੋ ਕਿ ਅਮਰੀਕਾ ਦੇ ਕੇਂਦਰੀ ਕਮਾਂਡ ਦੇ ਫਾਰਵਰ੍ਡ ਹੈਡ ਕੁਆਟਰ ਦੀ ਮੇਜ਼ਬਾਨੀ ਕਰਦਾ ਹੈ। ਅਮਰੀਕੀ ਏਅਰ ਫੋਰਸ ਨੇ ਇਸ ਹਾਦਸੇ ਦੇ ਉਪਰ ਮੰਗੀ ਗਈ ਟਿੱਪਣੀ ਦਾ ਅਜੇ ਤਕ ਕੁਝ ਜਵਾਬ ਨਾ ਦਿਤਾ। ਉਥੇ ਹੀ ਅਮਰੀਕੀ ਏਅਰ ਫੋਰਸ ਕੇਂਦਰੀ ਕਮਾੰਡ ਦੇ ਲੇਫ਼ਟੀਨੇੰਟ ਕਰਨਲ ਕ੍ਰਿਸਟੀਨ ਡੀ. ਮੀਲੈਟ ਨੇ ਕਿਹਾ, "ਅਮਰੀਕੀ ਅਧਿਕਾਰੀਆਂ ਨੂੰ ਇਹਨਾਂ ਕ਼ਤਰੀ ਟ੍ਰੇਨਿੰਗ ਜਹਾਜਾਂ ਦੇ ਟਕਰਾਅ ਬਾਰੇ ਪਤਾ ਹੈ ਪਰ ਅਸੀਂ ਅਜੇ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਮੰਗ ਰਹੇ।"



