29 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਬੰਗਲਾਦੇਸ਼ ਦੇ ਢਾਕਾ 'ਚ ਇੱਕ ਬਿਲਡਿੰਗ 'ਚ ਭਿਆਨਕ ਅੱਗ ਲਗ ਗਈ ਜਿਸ ਵਿੱਚ ਕਰੀਬ 25 ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ | ਦੱਸ ਦਈਏ ਕਿ ਇਹ ਅੱਗ ਢਾਕਾ ਦੇ ਬਨਾਨੀ ਇਲਾਕੇ ਦੀ ਇੱਕ 22 ਮੰਜ਼ਿਲਾ ਇਮਾਰਤ 'ਚ ਲੱਗੀ ਹੈ |
ਓਥੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਬਿਲਡਿੰਗ ਵਿੱਚੋਂ 13 ਲੋਕਾਂ ਦੀਆਂ ਲਾਸ਼ਾਂ ਨੂੰ ਵੀ ਬਾਹਰ ਕੱਢਿਆ | ਦੱਸਿਆ ਜਾ ਰਿਹਾ ਹੈ ਕਿ ਐਫ਼.ਆਰ. ਟਾਵਰ ਦੀ 6ਵੀਂ ਮੰਜ਼ਿਲ 'ਚ ਲੱਗੀ ਸੀ ਪਰ ਅੱਗ ਇੰਨੀ ਭਿਆਨਕ ਸੀ ਕਿ ਬਾਕੀ ਦੀਆਂ ਦੂਜਿਆਂ ਮੰਜ਼ਿਲਾਂ ਵਿੱਚ ਵੀ ਫੈਲ ਗਈ |
ਹਾਦਸੇ ਦੌਰਾਨ ਅੱਗ ਦੇ ਧੂੰਏ ਦੇ ਫੈਲਣ ਕਾਰਨ ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਇਮਾਰਤ ਤੋਂ ਛਲਾਂਗ ਲਗਾ ਦਿੱਤੀ ਪਰ ਫਿਰ ਵੀ ਉਹ ਆਪਣੀ ਜਾਨ ਨਹੀਂ ਬਚਾ ਸਕੇ | ਇਮਾਰਤ ਤੋਂ ਛਲਾਂਗ ਮਾਰਨ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ |
ਓਥੇ ਹੀ ਕਈ ਲੋਕਾਂ ਨੇ ਇਮਾਰਤ ਦੀ ਛੱਤ ਤੇ ਜਾਕੇ ਦੂਜੀ ਇਮਾਰਤ ਵਿੱਚ ਛਲਾਂਗ ਮਾਰ ਆਪਣੀ ਜਾਨ ਬਚਾਈ | ਦੱਸ ਦਈਏ ਕਿ ਬੰਗਲਾਦੇਸ਼ ਦੀ ਸਰਕਾਰ ਨੇ ਇਸ ਅੱਗ ਦੇ ਹਾਦਸੇ ਦੀ ਜਾਂਚ ਲਈ ਚਾਰ ਕਮੇਟੀਆਂ ਬਣਾਈਆਂ ਹਨ ਜਿਸ ਤੋਂ ਬਾਅਦ ਅੱਗ ਦੇ ਕਾਰਨਾਂ ਦਾ ਪੁਲਿਸ ਕਮੇਟੀ ਪਤਾ ਲਗਾ ਰਹੀ ਹੈ | ਜ਼ਖਮੀਆਂ ਦਾ ਵੀ ਇਲਾਜ਼ ਹਸਪਤਾਲ 'ਚ ਜਾਰੀ ਹੈ |



